2 ਔਰਤਾਂ ਦੇ ਦਾਖਲੇ ਉਪਰੰਤ ਸਬਰੀਮਾਲਾ ਮੰਦਰ ਦਾ ਕੀਤਾ ‘ਸ਼ੁੱਧੀਕਰਨ’

ਕੇਰਲ, 2 ਜਨਵਰੀ (ਸ.ਬ.) ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਸਥਿਤ ਭਗਵਾਨ ਅਯੱਪਾ ਦੇ 2 ਔਰਤਾਂ ਨੇ ਤੜਕਸਾਰ ਦਰਸ਼ਨ ਕੀਤੇ, ਜਿਸ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ| ਮੰਦਰ ਦੀ ਸ਼ੁੱਧੀ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ| ਸ਼ੁੱਧੀਕਰਨ ਤੋਂ ਬਾਅਦ ਮੰਦਰ ਦੇ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਗਏ| ਸਬਰੀਮਾਲਾ ਵਿਚ ਅੱਜ ਸਦੀਆਂ ਪੁਰਾਣੀ ਪਰੰਪਰਾ ਟੁੱਟ ਗਈ| ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਸਬਰੀਮਾਲਾ ਮੰਦਰ ਵਿੱਚ ਅੱਜ ਤੜਕੇ 2 ਔਰਤਾਂ ਨੇ ਦਾਖਿਲ ਕੀਤਾ| 2 ਔਰਤਾਂ ਕਰਨਦੁਰਗਾ (42) ਅਤੇ ਬਿੰਦੂ (44) ਨੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ|
ਸਖਤ ਸੁਰੱਖਿਆ ਦਰਮਿਆਨ ਇਨ੍ਹਾਂ ਔਰਤਾਂ ਨੇ ਮੰਦਰ ਵਿੱਚ ਦਰਸ਼ਨ ਕੀਤੇ ਸਨ| ਇਨ੍ਹਾਂ ਔਰਤਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਵੀ ਮੰਦਰ ਦੇ ਦਰਸ਼ਨਾਂ ਦੀ ਕੋਸ਼ਿਸ਼ ਕੀਤੀ ਸੀ ਪਰ ਵਿਰੋਧ ਕਾਰਨ ਵਾਪਸ ਪਰਤਣਾ ਪਿਆ| ਆਖਰਕਾਰ ਅੱਜ ਸਵੇਰੇ 3.45 ਤੇ ਉਹ ਦੋਵੇਂ ਦਰਸ਼ਨ ਕਰ ਸਕੀਆਂ|
ਇਨ੍ਹਾਂ ਦੋਹਾਂ ਔਰਤਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਾਲੇ ਰੰਗ ਦੇ ਕੱਪੜੇ ਪਹਿਨੇ ਅਤੇ ਸਿਰ ਢੱਕ ਕੇ ਮੰਦਰ ਵਿਚ ਐਂਟਰੀ ਕਰਦੀਆਂ ਨਜ਼ਰ ਆ ਰਹੀਆਂ ਹਨ| ਪੁਲੀਸ ਸੂਤਰਾਂ ਨੇ ਪੁਲੀਸ ਜਨਰਲ ਡਾਇਰੈਕਟਰ ਲੋਕਨਾਥ ਬਹਿਰਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ| ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਵਿਚ ਐਂਟਰੀ ਦੀ ਆਗਿਆ ਦੇਣ ਦਾ ਹੁਕਮ ਦਿੱਤਾ ਸੀ| ਕੋਰਟ ਦੇ ਇਸ ਹੁਕਮ ਮਗਰੋਂ ਵੀ ਮੰਦਰ ਵਿੱਚ 10 ਤੋਂ 50 ਸਾਲ ਉਮਰ ਵਰਗ ਦੀਆਂ ਔਰਤਾਂ ਦੀ ਐਂਟਰੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ| ਕੁਝ ਸੰਗਠਨਾਂ ਵਲੋਂ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *