2 ਔਰਤਾਂ ਨੇ ਫਿਰ ਕੀਤੀ ਸਬਰੀਮਾਲਾ ਮੰਦਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼, ਭੀੜ ਨੇ ਘੇਰਿਆ

ਤਿਰੂਵਨੰਤਪੁਰਮ, 16 ਜਨਵਰੀ (ਸ.ਬ.) ਸਬਰੀਮਾਲਾ ਮੰਦਰ ਵਿੱਚ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ| ਅੱਜ ਸਵੇਰੇ ਦੋ ਔਰਤਾਂ ਨੇ ਫਿਰ ਤੋਂ ਮੰਦਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ| ਜਦੋਂ ਲੋਕਾਂ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਨੀਲਿਮਲਾ ਦੇ ਨੇੜੇ ਔਰਤਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਮੰਦਰ ਜਾਣ ਤੋਂ ਰੋਕ ਦਿੱਤਾ| ਮੀਡੀਆ ਰਿਪੋਰਟ ਮੁਤਾਬਕ ਔਰਤਾਂ ਨੇ ਬੇਸ ਕੈਂਪ ਪਾਰ ਕਰ ਲਿਆ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਕਰੀਬ 1 ਕਿਮੀ ਦੇ ਦਾਇਰੇ ਵਿੱਚ ਉਨ੍ਹਾਂ ਨੂੰ ਘੇਰ ਲਿਆ| ਮੌਕੇ ਤੇ ਦੋ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਮੌਜੂਦ ਹਨ| ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਦੋਹਾਂ ਔਰਤਾਂ ਨੂੰ ਸੁਰੱਖਿਅਤ ਘੇਰੇ ਤੋਂ ਕੱਢ ਕੇ ਗੱਡੀ ਵਿੱਚ ਬਿਠਾਇਆ ਗਿਆ|
ਔਰਤਾਂ ਨੇ ਦਾਅਵਾ ਕੀਤਾ ਕਿ ਭਗਵਾਨ ਅਯੁੱਪਾ ਦੇ ਦਰਸ਼ਨਾਂ ਲਈ ਉਨ੍ਹ੍ਹਾਂ ਨੇ 41 ਦਿਨਾਂ ਦਾ ਵਰਤ ਰੱਖਿਆ ਸੀ ਅਤੇ ਹੁਣ ਉਹ ਦਰਸ਼ਨ ਕਰਕੇ ਹੀ ਪਰਤਨਗੀਆਂ| ਦੱਸਿਆ ਜਾ ਰਿਹਾ ਹੈ ਕਿ ਦੋਹਾਂ ਔੌਰਤਾਂ ਇਕ 9 ਮੈਂਬਰੀ ਗਰੁੱਪ ਦਾ ਹਿੱਸਾ ਹਨ ਜੋ ਮੰਦਰ ਵਿੱਚ ਦਰਸ਼ਨ ਲਈ ਜਾ ਰਹੀਆਂ ਸਨ| ਪੰਬਾ ਬੇਸ ਕੈਂਪ ਪਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੋਕ ਦਿੱਤਾ ਗਿਆ| ਇੰਨਾਂ ਨੂੰ ਔਰਤਾਂ ਵਿੱਚੋਂ ਇਕ ਨੇ ਕਿਹਾ ਕਿ ਇਹ ਲੋਕਾਂ ਦਾ ਨਹੀਂ ਸਗੋਂ ਭਗਵਾਨ ਅਯੁੱਪਾ ਦਾ ਮੰਦਰ ਹੈ ਜਦੋਂ ਉਨ੍ਹਾਂ ਔਰਤਾਂ ਦੇ ਦਰਸ਼ਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੈ ਤਾਂ ਫਿਰ ਇਹ ਪ੍ਰਦਰਸ਼ਨਕਾਰੀ ਕਿਉਂ ਵਿਰੋਧ ਕਰ ਰਹੇ ਹਨ|

Leave a Reply

Your email address will not be published. Required fields are marked *