2 ਕਾਰਾਂ ਵਿੱਚ ਟੱਕਰ ਦੇ ਬਾਅਦ ਲੱਗੀ ਭਿਆਨਕ ਅੱਗ, 4 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼, 23 ਅਪ੍ਰੈਲ (ਸ.ਬ.) ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ਵਿੱਚ ਦੋ ਕਾਰਾਂ ਦੀ ਟੱਕਰ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਦੂਜੀ ਕਾਰ ਅੰਦਰ ਮੌਜੂਦ ਚਾਰ ਲੋਕ ਜ਼ਿੰਦਾ ਸੜ ਗਏ| ਮਰਨ ਵਾਲਿਆਂ ਵਿੱਚੋਂ 2 ਮਰਦ, 1 ਔਰਤ ਅਤੇ ਇਕ ਬੱਚਾ ਸ਼ਾਮਲ ਹੈ|
ਘਟਨਾ ਵਿਦਿਸ਼ਾ ਦੇ ਤਯੋਂਦਾ ਥਾਣੇ ਦੀ ਹੈ, ਜਿੱਥੇ ਬੀਤੀ ਰਾਤ ਵਿਦਿਸ਼ਾ-ਸਾਗਰ ਹਾਈਵੇਅ ਤੇ 2 ਕਾਰਾਂ ਆਪਸ ਵਿੱਚ ਟਕਰਾ ਗਈਆਂ| ਦੇਖਦੇ ਹੀ ਦੇਖਦੇ ਦੋਵਾਂ ਕਾਰਾਂ ਵਿੱਚ ਅਚਾਨਕ ਅੱਗ ਲੱਗ ਗਈ| ਇਕ ਕਾਰ ਤੋਂ ਤਾਂ ਲੋਕ ਬਾਹਰ ਨਿਕਲ ਗਏ ਪਰ ਦੂਜੀ ਕਾਰ ਦਾ ਗੇਟ ਬੰਦ ਹੋਣ ਕਾਰਨ ਉਸ ਵਿੱਚ ਚਾਰ ਲੋਕ ਨਿਕਲ ਨਹੀਂ ਸਕੇ ਅਤੇ ਚਾਰੋਂ ਜ਼ਿੰਦਾ ਸੜ ਗਏ| ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਆਸਪਾਸ ਦੇ ਲੋਕ ਵੀ ਕਾਰ ਦੇ ਕੋਲ ਨਹੀਂ ਪੁੱਜ ਪਾ ਰਹੇ ਸਨ| ਇਕ ਕਾਰ ਦਾ ਪੈਟਰੋਲ ਟੈਂਕ ਸੜਨ ਦੇ ਬਾਅਦ ਫੱਟ ਗਿਆ ਸੀ| ਉਸ ਦਾ ਗੇਟ ਲਾਕ ਨਹੀਂ ਹੁੰਦਾ ਤਾਂ ਚਾਰ ਜ਼ਿੰਦਗੀਆਂ ਬਚ ਸਕਦੀਆਂ ਸਨ| ਹਾਦਸਾ 8 ਵਜੇ ਹੋਇਆ| ਦੋਵੇਂ ਕਾਰਾਂ ਕਰੀਬ 1 ਘੰਟੇ ਤੱਕ ਸੜਦੀਆਂ ਰਹੀਆਂ| ਪੁਲੀਸ ਅਤੇ ਆਸਪਾਸ ਦੇ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਚਾਰ ਜ਼ਿੰਦਗੀਆਂ ਕੰਕਾਲ ਬਣ ਚੁੱਕੀਆਂ ਸਨ|

Leave a Reply

Your email address will not be published. Required fields are marked *