2 ਗਾਂਵਾਂ ਸਮੇਤ ਤਸਕਰ ਨੂੰ ਕੀਤਾ ਕਾਬੂ

ਯਮੁਨਾਨਗਰ, 5 ਜਨਵਰੀ (ਸ.ਬ.) ਇੱਥੇ ਮਾਰੂਤੀ ਕਾਰ ਤੋਂ 2 ਗਾਂਵਾਂ ਨੂੰ ਤਸਕਰਾਂ ਦੇ ਹੱਥੋਂ ਛੁਡਵਾਉਣ ਵਿੱਚ ਪੁਲੀਸ ਨੂੰ ਕਾਮਯਾਬੀ ਮਿਲੀ| 2 ਤਸਕਰ ਫਰਾਰ ਹੋ ਗਏ ਅਤੇ ਇਕ ਤਸਕਰ ਪੁਲੀਸ ਦੇ ਹੱਥੇ ਚੜ੍ਹ ਗਿਆ| ਦਰਅਸਲ ਯਮੁਨਾਨਗਰ ਦੇ ਪਿੰਡ ਕੈਲ ਨੇੜੇ ਇਕ ਮਾਰੂਤੀ ਕਾਰ ਉਸ ਸਮੇਂ ਦਰੱਖਤ ਨਾਲ ਟਕਰਾ ਗਈ, ਜਦੋਂ ਮਾਰੂਤੀ ਕਾਰ ਵਿੱਚ 2 ਗਾਂਵਾਂ ਨੂੰ 3 ਤਸਕਰ ਚੋਰੀ ਕਰ ਕੇ ਉਨ੍ਹਾਂ ਨੂੰ ਮਾਰਨ ਲਈ ਉੱਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ| ਕਾਰ ਦਾ ਸਾਈਜ਼ ਇੰਨਾ ਛੋਟਾ ਹੈ ਕਿ ਇਸ ਵਿੱਚ 5 ਲੋਕ  ਵੀ ਆਸਾਨੀ ਨਾਲ ਨਹੀਂ ਬੈਠ ਸਕਦੇ ਪਰ ਤਸਕਰਾਂ ਨੇ ਇਸ ਮਾਰੂਤੀ ਕਾਰ ਵਿੱਚ 2 ਗਾਂਵਾਂ ਨੂੰ ਚੋਰੀ ਕਰ ਕੇ ਉਨ੍ਹਾਂ ਨੂੰ ਕਾਰ ਦੇ ਅੰਦਰ ਹੀ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੇ ਉੱਪਰ ਚਾਦਰ ਰੱਖ ਕੇ ਉਨ੍ਹਾਂ ਨੂੰ ਸਹਾਰਨਪੁਰ ਲਿਜਾਉਣ ਲੱਗੇ ਪਰ ਇਸ ਗੱਲ ਦੀ ਭਣਕ ਗਾਂ ਰੱਖਿਅਕਾਂ ਨੂੰ ਲੱਗ ਗਈ ਅਤੇ ਉਨ੍ਹਾਂ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਕਾਊ ਸਟਾਫ ਪੁਲੀਸ ਨੂੰ ਦੇ ਦਿੱਤੀ|
ਸੂਚਨਾ ਮਿਲਦੇ ਹੀ ਪੁਲੀਸ ਨੇ ਨਾਕਾਬੰਦੀ ਕਰ ਦਿੱਤੀ, ਜਦੋਂ ਕਿ ਗਾਂ ਰੱਖਿਅਕਾਂ ਦੀ ਇਕ ਗੱਡੀ ਇਸ ਕਾਰਨ ਦੇ ਪਿੱਛੇ ਲੱਗ ਗਈ| ਗਾਂ ਤਸਕਰਾਂ ਨੇ ਆਪਣੇ ਪਿੱਛੇ ਗਾਂ ਰੱਖਿਅਕਾਂ ਨੂੰ ਲੱਗੇ ਦੇਖ ਕੇ ਕਾਰ ਨੂੰ ਦੌੜਾਉਣਾ ਸ਼ੁਰੂ ਕਰ ਦਿੱਤਾ ਪਰ ਅੱਗੇ ਪੁਲੀਸ ਦਾ ਨਾਕਾ ਲੱਗਾ ਹੋਣ ਦੀ ਭਣਕ ਲੱਗਦੇ ਹੀ ਜਿਵੇਂ ਹੀ ਤਸਕਰ ਕਾਰ ਨੂੰ ਲਿੰਕ ਰੋਡ ਤੇ ਪਾਉਣ ਲੱਗੇ, ਉਦੋਂ ਕਾਰ ਦਰੱਖਤ ਨਾਲ ਟਕਰਾ ਗਈ| ਕਾਰ ਦੇ ਦਰੱਖਤ ਨਾਲ ਟਕਰਾਉਂਦੇ ਹੀ 2 ਤਸਕਰ ਕਾਰ ਵਿੱਚੋਂ ਨਿਕਲ ਕੇ ਫਰਾਰ ਹੋ ਗਏ, ਜਦੋਂ ਕਿ ਚਾਲਕ ਗਾਂ ਰੱਖਿਅਕਾਂ ਦੇ ਹੱਥੇ ਚੜ੍ਹ ਗਿਆ| ਮੌਕੇ ਤੇ ਪੁੱਜੀ ਪੁਲੀਸ ਨੇ ਤੁਰੰਤ ਤਸਕਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ|
ਸਾਰੇ ਹੈਰਾਨ ਇਸ ਗੱਲ ਤੋਂ ਹੋਏ ਕਿ ਕਾਰ ਵਿੱਚ ਕਿਵੇਂ 2 ਗਾਂਵਾਂ ਨੂੰ ਲੋਡ ਕਰ ਲਿਆ ਹੋਵੇਗਾ| ਹਾਲਾਂਕਿ ਕਾਰ ਵਿੱਚੋਂ ਗਾਂਵਾਂ ਨੂੰ ਬਾਹਰ ਕੱਢਣ ਲਈ ਪੁਲੀਸ ਅਤੇ ਗਾਂ ਰੱਖਿਅਕਾਂ ਦੇ ਪਸੀਨੇ ਛੁੱਟ ਗਏ ਪਰ ਜਦੋਂ ਗੱਡੀ ਦੀ ਖਿੜਕੀ ਨੂੰ ਤੋੜ ਕੇ ਗਾਂਵਾਂ ਨੂੰ ਅੰਦਰੋਂ ਬਾਹਰ ਕੱਢਿਆ ਤਾਂ ਦੋਵੇਂ ਗਾਂਵਾਂ ਦੇ ਪੈਰ ਅਤੇ ਗਰਦਨਾਂ ਨੂੰ ਆਪਸ ਵਿੱਚ ਬੁਰੀ ਤਰ੍ਹਾਂ ਬੰਨ੍ਹ ਰੱਖਿਆ ਸੀ| ਜਿਵੇਂ ਹੀ ਗਾਂਵਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਕਾਰ ਦੇ ਅੰਦਰੋਂ 2 ਕਾਰਤੂਸ ਵੀ ਬਰਾਮਦ ਹੋਏ| ਜਿਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਗੋਲੀ ਵੀ ਚਲਾਈ ਹੋਵੇਗੀ, ਜਿਨ੍ਹਾਂ ਕਾਰਨ ਕਾਰਤੂਸ ਗੱਡੀ ਵਿੱਚ ਹੀ ਡਿੱਗ ਗਏ| ਫਿਲਹਾਲ ਪੁਲੀਸ ਨੇ ਦੋਸ਼ੀ ਤਸਕਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *