2 ਟਰੱਕਾਂ ਦੀ ਲਪੇਟ ਵਿੱਚ ਆਈ ਮਹਿੰਦਰਾ ਗੱਡੀ, ਕਈ ਲੋਕ ਜ਼ਖਮੀ

ਸਾਂਬਾ, 26 ਅਕਤੂਬਰ (ਸ.ਬ.)  ਸ਼੍ਰੀਨਗਰ ਬਾਈਪਾਸ ਮਾਰਗ  ਤੇ ਬੀਤੀ ਰਾਤ ਇਕ ਮਹਿੰਦਰਾ ਗੱਡੀ ਓਵਰਟੇਕ ਕਰਨ ਦੇ ਚੱਕਰ ਵਿੱਚ 2 ਟਰੱਕਾਂ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਮਹਿੰਦਰਾ ਗੱਡੀ ਵਿੱਚ ਸਵਾਰ ਗੁੱਜਰ ਭਾਈਚਾਰੇ ਦੇ ਕਈ ਵਿਅਕਤੀ ਜ਼ਖਮੀ ਹੋ ਗਏ|
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਨਡ ਨਾਕਾ ਮੁਖੀ ਚੌਧਰੀ ਬੋਧ ਰਾਜ ਘਟਨਾਸਥਾਨ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ| ਇਸ ਦੌਰਾਨ ਉਨ੍ਹਾਂ ਨੂੰ ਪੀ. ਐਚ. ਸੀ. ਨਡ ਤੋਂ ਐੈਂਬੂਲੈਂਸ ਰਾਹੀਂ ਹਸਪਤਾਲ ਸਾਂਬਾ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ|  ਦੱਸਿਆ ਜਾ ਰਿਹਾ ਹੈ ਕਿ ਊਧਮਪੁਰ ਵੱਲੋਂ ਆ ਰਹੀ ਰਹੀ ਮਹਿੰਦਰਾ ਗੱਡੀ ਵਿੱਚ 10 ਤੋਂ ਵੱਧ ਲੋਕ ਸਵਾਰ ਸਨ ਅਤੇ ਓਵਰਟੇਕ ਦੇ ਚੱਕਰ ਵਿੱਚ ਇਹ ਹਾਦਸਾ ਵਾਪਰ ਗਿਆ| ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *