2 ਦਿਨਾਂ ਤੋਂ ਪਾਣੀ ਨਾ ਆਉਣ ਤੇ ਸਾਬਕਾ ਕਂੌਸਲਰ ਬੇਦੀ ਨੇ ਵਾਟਰ ਟੈਂਕਰ ਰਾਹੀਂ ਘਰ ਘਰ ਪਹੁੰਚਾਇਆ ਪਾਣੀ


ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ| ਇਸ ਦੌਰਾਨ ਸਥਾਨਕ ਫੇਜ 3 ਬੀ 2 ਵਿੱਚ ਸਾਬਕਾ ਕਂੌਸਲਰ ਕੁਲਜੀਤ ਸਿੰਘ ਬੇਦੀ ਵਲੋਂ ਵਸਨੀਕਾਂ ਨੂੰ ਪਾਣੀ ਨਾ ਆਉਣ ਕਾਰਨ ਆ ਰਹੀ ਪ੍ਰੇਸ਼ਾਨੀ ਦੇ ਚਲਦਿਆਂ ਵਾਟਰ ਟੈਂਕਰ ਮੰਗਵਾ ਕੇ ਘਰ ਘਰ ਪਾਣੀ ਪਹੁੰਚਾਇਆ ਗਿਆ| 
ਉਹਨਾਂ ਕਿਹਾ ਕਿ ਜਦੋਂ ਤਕ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਹੁੰਦੀ, ਉਦੋਂ ਤਕ ਉਹ ਵਾਟਰ  ਟੈਂਕਰ ਮੰਗਵਾ ਕੇ ਇਲਾਕਾ ਵਾਸੀਆਂ ਦੇ ਘਰ ਘਰ ਪਾਣੀ ਪਹੁੰਚਦਾ ਕਰਦੇ ਰਹਿਣਗੇ|

Leave a Reply

Your email address will not be published. Required fields are marked *