2 ਨਾਈਜ਼ੀਰੀਆਈ ਧਿਰਾਂ ਦਰਮਿਆਨ ਝੜਪ, ਇਕ ਵਿਅਕਤੀ ਦੀ ਮੌਤ

ਨਵੀਂ ਦਿੱਲੀ, 10 ਮਾਰਚ (ਸ.ਬ.) ਦਿੱਲੀ ਦੇ ਛੱਤਰਪੁਰ ਇਲਾਕੇ ਵਿੱਚ ਬੀਤੇ ਦਿਨੀਂ ਨਾਈਜ਼ੀਰੀਆਈ ਨਾਗਰਿਕਾਂ ਦੀਆਂ 2 ਧਿਰਾਂ ਦਰਮਿਆਨ ਝੜਪ ਹੋ ਗਈ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|
ਹਾਲਾਂਕਿ ਇਸ ਝੜਪ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ| ਨਾਈਜ਼ੀਰੀਆਈ ਨਾਗਰਿਕਾਂ ਦੀਆਂ ਧਿਰਾਂ ਦਰਮਿਆਨ ਝੜਪ ਦੀ ਇਹ ਪਹਿਲੀ ਘਟਨਾ ਨਹੀਂ ਹੈ| ਇਸ ਤੋਂ ਪਹਿਲਾਂ ਕਈ ਵਾਰ ਅਜਿਹੀਆਂ ਵਾਰਦਾਤਾਂ ਹੋਈਆਂ ਹਨ|
ਬੀਤੇ ਸਾਲ ਮਤਲਬ 2017 ਵਿੱਚ ਅਕਤੂਬਰ ਵਿੱਚ ਵੀ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਦਿੱਲੀ ਦੇ ਇਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ 2 ਨਾਈਜ਼ੀਰੀਆਈ ਧਿਰਾਂ ਆਪਸ ਵਿੱਚ ਭਿੜ ਗਏ ਸਨ| ਇਹ ਘਟਨਾ ਉਸ ਸਮੇਂ ਸੀ.ਸੀ.ਟੀ.ਵੀ. ਤੇ ਕੈਦ ਹੋ ਗਈ ਸੀ|

Leave a Reply

Your email address will not be published. Required fields are marked *