2 ਬੱਸਾਂ ਵਿਚਾਲੇ ਟੱਕਰ, 2 ਬੱਚਿਆਂ ਸਮੇਤ 6 ਦੀ ਮੌਤ

ਬਰੇਲੀ, 10 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਬਰੇਲੀ ਦੇ ਫਤਿਹਗੰਜ ਪੱਛਮੀ ਖੇਤਰ ਵਿੱਚ ਅੱਜ ਤੜਕੇ ਸੜਕ ਕਿਨਾਰੇ ਖੜ੍ਹੀ ਬੱਸ ਵਿੱਚ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਬੱਚਿਆਂ ਅਤੇ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ|
ਪੁਲੀਸ ਸੂਤਰਾਂ ਨੇ ਦੱਸਿਆ ਕਿ ਨਿੱਜੀ ਬੱਸ ਦਿੱਲੀ ਤੋਂ ਬਰੇਲੀ ਆ ਰਹੀ ਸੀ| ਬੱਸ ਖਰਾਬ ਹੋਣ ਕਾਰਨ ਡਰਾਈਵਰ ਨੇ ਉਸ ਨੂੰ ਧਨੇਟਾ ਰੇਲਵੇ ਕਰਾਸਿੰਗ ਨੇੜੇ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ| ਤੜਕੇ ਲਗਭਗ ਸਾਢੇ 3 ਵਜੇ ਦਿੱਲੀ ਤੋਂ ਆ ਰਹੀ ਸੂਬਾ ਆਵਾਜਾਈ ਨਿਗਮ ਦੀ ਹਾਪੁੜ ਡਿਪੂ ਬੱਸ ਨੇ ਖੜ੍ਹੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ|
ਹਾਦਸੇ ਵਿੱਚ ਨੂਰਜਹਾਂ (42) ਤੋਂ ਇਲਾਵਾ (5) ਸਾਲਾ ਸਿਦਰਾ, (1) ਸਾਲਾ ਆਯਾਮ, ਮਹਿਬੂਸ (50) ਸਈਦੁਰ ਰਹਿਮਾਨ (35) ਅਤੇ ਇਕ ਅਣਜਾਣ ਦੀ ਮੌਕੇ ਤੇ ਹੀ ਮੌਤ ਹੋ ਗਈ| ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਸ ਵਿੱਚ ਕੁਝ ਦੀ ਹਾਲਤ ਗੰਭੀਰ ਹੈ|

Leave a Reply

Your email address will not be published. Required fields are marked *