2 ਲੜਕੀਆਂ ਤੇ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹਮਲਾ, 1 ਦੀ ਮੌਤ

ਹਿਮਾਚਲ ਪ੍ਰਦੇਸ਼, 17 ਮਈ (ਸ.ਬ.) ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਵਿੱਚ ਕੁਝ ਲੋਕਾਂ ਨੇ 2 ਲੜਕੀਆਂ ਤੇ ਹਮਲਾ ਕਰ ਦਿੱਤਾ| ਹਮਲੇ ਨਾਲ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ| ਮਾਮਲਾ ਸੋਲਨ ਜ਼ਿਲੇ ਦੇ ਬਰੋਟੀਵਾਲਾ ਖੇਤਰ ਦਾ ਹੈ| ਜਿੱਥੇ 2 ਲੜਕੀਆਂ ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ| ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਅਤੇ ਦੂਜੀ ਗੰਭੀਰੀ ਰੂਪ ਨਾਲ ਜ਼ਖਮੀ ਹੋ ਗਈ| ਮ੍ਰਿਤਕ ਲੜਕੀ 28 ਸਾਲ ਦੀ ਹੈ ਅਤੇ ਦੂਜੀ ਲੜਕੀ ਬੱਦੀ ਹਸਪਤਾਲ ਵਿੱਚ ਭਰਤੀ ਹੈ, ਜਿੱਥੇ ਤੋਂ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ| ਜਾਣਕਾਰੀ ਮੁਤਾਬਕ ਉਦਯੋਗਿਕ ਖੇਤਰ ਬਰੋਟੀਵਾਲਾ ਦੇ ਹਿਲ ਵਿਊ ਅਪਾਰਟਮੈਂਟ ਵਿੱਚ ਇਹ ਦੋਵੇਂ ਲੜਕੀਆਂ ਰਹਿੰਦੀਆਂ ਸਨ| ਇੱਥੇ ਬੀਤੀ ਰਾਤ ਕੁਝ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਤੇ ਹਮਲਾ ਬੋਲ ਦਿੱਤਾ, ਜਿਸ ਵਿੱਚ ਇਕ ਦੀ ਮੌਤ ਹੋ ਗਈ|
ਡੀ.ਐਸ.ਪੀ ਖਜਾਨਾ ਰਾਮ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ| ਇਕ ਵਿਅਕਤੀ ਨੂੰ ਪੁਲੀਸ ਨੇ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ ਹੈ|

Leave a Reply

Your email address will not be published. Required fields are marked *