2 ਲੱਖ ਰੁਪਏ ਤੱਕ ਦੇ ਆਨ ਲਾਈਨ ਅਸਟਾਮ ਨਕਦ ਵੇਚ ਸਕਣਗੇ ਅਸਟਾਮ ਫਰੋਸ਼

ਐਸ ਏ ਐਸ ਨਗਰ, 4 ਜਨਵਰੀ (ਆਰ. ਪੀ. ਵਾਲੀਆ) ਮੁਹਾਲੀ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਜਿਸਟਰੀਆਂ ਦੇ ਆਨ-ਲਾਈਨ ਅਸ਼ਟਾਮ ਦੋ ਲੱਖ ਰੁਪਏ ਤੱਕ ਅਸਟਾਮ ਫਰੋਸ਼ਾਂ ਤੋਂ ਨਕਦ ਰਾਸ਼ੀ ਦੇ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ| ਇਸ ਸੰਬੰਧੀ ਸਭ ਤੋਂ ਪਹਿਲਾ ਅਸਟਾਮ ਬਲਵਿੰਦਰ ਸਿੰਘ ਅਸਟਾਮ ਫਰੋਸ਼ ਮੁਹਾਲੀ ਨੇ ਜਾਰੀ ਕੀਤਾ| ਇਸ ਮੌਕੇ ਉਨ੍ਹਾਂ ਦੇ ਨਾਲ ਟਾਈਪਿਸਟ ਯੂਨੀਅਨ ਦੇ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ, ਸਕੱਤਰ ਰਜਿੰਦਰ ਸਿੰਘ, ਖਜ਼ਾਨਚੀ ਸਤਵੀਰ ਸਿੰਘ, ਐਡਵੋਕੇਟ ਦਵਿੰਦਰ ਕੁਮਾਰ ਗੁਪਤਾ, ਪਰਮਜੀਤ ਸਿੰਘ, ਅੰਮ੍ਰਿਤ ਲਾਲ ਅਸਟਾਮ ਫੋਰਸ, ਅਸ਼ਵਨੀ ਕੁਮਾਰ ਅਤੇ ਸੁਰਿੰਦਰ ਸਿੰਘ ਫਰਨੀਚਰ ਵਾਲੇ ਹਾਜ਼ਰ ਸਨ|
!

Leave a Reply

Your email address will not be published. Required fields are marked *