2 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ 12 ਵਿਅਕਤੀ ਜ਼ਖਮੀ

ਸੋਨੀਪਤ, 15 ਮਈ (ਸ.ਬ.) ਸੋਨੀਪਤ ਵਿੱਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਹੋ ਗਿਆ| ਦੋ ਆਟੋ ਦੀ ਆਹਮਣੇ-ਸਾਹਮਣੇ ਦੀ ਜ਼ਬਰਦਸਤ ਟੱਕਰ ਹੋ ਗਈ| ਜਿਸ ਵਿੱਚ ਕਰੀਬ 1 ਦਰਜ਼ਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਮੈਡੀਕਲ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹਨ| ਪੂਰਾ ਹਾਦਸਾ ਇਕ ਕਾਰ ਦੇ ਅਚਾਨਕ ਮੁੜ ਜਾਣ ਕਾਰਨ ਹੋਇਆ| ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਸ ਵਿੱਚ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ| ਇਹ ਪੂਰਾ ਹਾਦਸਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ| ਸੋਨੀਪਤ ਵਿੱਚ ਗੋਹਨਾ ਰੋਡ ਤੇ ਕਾਰ ਦੇ ਅਚਾਨਕ ਮੁੜ ਜਾਣ ਨਾਲ ਦੋ ਆਟੋ ਆਹਮਣੇ-ਸਾਹਮਣੇ ਟਕਰਾ ਗਏ| ਇਸ ਟੱਕਰ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈਆਂ| ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਦੋ ਆਟੋ ਦੀ ਟੱਕਰ ਨਾਲ ਉਸ ਵਿੱਚ ਬੈਠੀਆਂ ਸਵਾਰੀਆਂ ਹੇਠਾਂ ਡਿੱਗ ਜਾਂਦੀਆਂ ਹਨ| ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ| ਇਸ ਹਾਦਸੇ ਵਿੱਚ ਕਰੀਬ ਇਕ ਦਰਜ਼ਨ ਲੋਕ ਜ਼ਖਮੀ ਹੋ ਗਏ| ਹਾਦਸੇ ਦਾ ਕਾਰਨ ਕਾਰ ਚਾਲਕ ਦੀ ਗਲਤੀ ਹੈ ਜੋ ਹਾਦਸੇ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ|
ਹਾਦਸੇ ਦੇ ਬਾਅਦ ਪੁਲੀਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕੀਤੀ| ਪੁਲੀਸ ਜਾਂਚ ਅਧਿਕਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸੀ.ਸੀ.ਟੀ.ਵੀ ਵਿੱਚ ਪੂਰਾ ਹਾਦਸਾ ਕੈਦ ਹੋ ਗਿਆ ਹੈ| ਜਿਸ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *