2 ਵੱਖ-ਵੱਖ ਸੜਕ ਹਾਦਸਿਆਂ ਵਿੱਚ 5 ਦੀ ਮੌਤ

ਜੈਪੁਰ, 7 ਫਰਵਰੀ (ਸ.ਬ.) ਰਾਜਸਥਾਨ ਵਿੱਚ ਅਲਵਰ ਜ਼ਿਲੇ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਅਨੁਸਾਰ ਜ਼ਿਲੇ ਦੇ ਨੀਮਰਾਣਾ ਖੇਤਰ ਵਿੱਚ ਮੋਲਡੀਆ ਪੁਲੀਆ ਤੇ ਇਕ ਮਿੰਨੀ ਟਰੱਕ ਅਤੇ ਟਰੱਕ ਦਰਮਿਆਨ ਹੋਈ ਟੱਕਰ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ| ਇਸੇ ਤਰ੍ਹਾਂ ਦੂਜੀ ਘਟਨਾ ਰਾਸ਼ਟਰੀ ਰਾਜਮਾਰਗ8 ਤੇ ਬਹਿਰੋੜ ਕੋਲ 2 ਟਰੱਕਾਂ ਦੀ ਆਹਮਣੇ-ਸਾਹਮਣੇ ਹੋਈ ਟੱਕਰ ਵਿੱਚ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ| ਜ਼ਖਮੀਆਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ|

Leave a Reply

Your email address will not be published. Required fields are marked *