2 ਸਾਲਾਂ ਬਾਅਦ ਪਹਿਲੀ ਵਾਰੀ ਮਿਲੇ ਸੂਡਾਨ ਦੇ ਵਿਰੋਧੀ ਨੇਤਾ

ਖਰਟੂਮ, 21ਜੂਨ (ਸ.ਬ.) ਦੱਖਣੀ ਸੂਡਾਨ ਦੇ ਵਿਰੋਧੀ ਨੇਤਾਵਾਂ ਵਿਚਕਾਰ ਕਰੀਬ 2 ਸਾਲ ਬਾਅਦ ਅੱਜ ਪਹਿਲੀ ਵਾਰੀ ਮੁਲਾਕਾਤ ਹੋਈ| ਇਹ ਮੁਲਾਕਾਤ ਪੰਜ ਸਾਲ ਤੋਂ ਚੱਲ ਰਹੇ ਗ੍ਰਹਿ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ ਹੋ ਰਹੀ ਹੈ| ਇਨ੍ਹਾਂ ਨੇਤਾਵਾਂ ਨੇ ਇਕ-ਦੂਜੇ ਨਾਲ ਹੱਥ ਤਾਂ ਮਿਲਾਏ ਪਰ ਕੋਈ ਜਨਤਕ ਟਿੱਪਣੀ ਨਹੀਂ ਕੀਤੀ| ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਅਤੇ ਵਿਰੋਧੀ ਧਿਰ ਦੇ ਨੇਤਾ ਰੀਕ ਮੈਚਰ ਵਿਚਕਾਰ ਮੁਲਾਕਾਤ ਰਾਤ ਵਿਚ ਵੀ ਜਾਰੀ ਰਹੀ ਅਤੇ ਕੱਲ ਦੋਹਾਂ ਵਿਚਕਾਰ ਈਥੋਪੀਆ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ| ਦੱਖਣੀ ਸੂਡਾਨ ਤੇ ਉਸ ਸੰਘਰਸ਼ ਨੂੰ ਖਤਮ ਕਰਨ ਦਾ ਦਬਾਅ ਵੱਧ ਰਿਹਾ ਹੈ ਜਿਸ ਵਿਚ ਹੁਣ ਤੱਕ ਲੱਖਾਂ ਵਿਅਕਤੀ ਮਾਰੇ ਗਏ ਹਨ ਅਤੇ ਜੋ ਸਾਲ 1994 ਦੇ ਰਵਾਂਡਾ ਕਤਲੇਆਮ ਦੇ ਬਾਅਦ ਤੋਂ ਅਫਰੀਕਾ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਬਣ ਗਏ ਹਨ| ਇਸੇ ਵੱਧਦੇ ਦਬਾਅ ਵਿਚਕਾਰ ਈਥੋਪੀਆ ਨੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ| ਇਸ ਬੈਠਕ ਵਿਚ ਈਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਵੀ ਸ਼ਾਮਲ ਹੋਏ| ਬੈਠਕ ਦੀ ਵਿਚੌਲਗੀ ਪੂਰਬੀ ਅਫਰੀਕਾ ਦੇ ਖੇਤਰੀ ਗੁੱਟ ਨੇ ਕੀਤੀ ਜੋ ਇਸ ਤੋਂ ਪਹਿਲਾਂ ਅਸਫਲ ਸ਼ਾਂਤੀ ਗੱਲਬਾਤ ਦੇ ਕਈ ਪੜਾਆਂ ਦੀ ਅਗਵਾਈ ਕਰ ਚੁੱਕਾ ਹੈ|

Leave a Reply

Your email address will not be published. Required fields are marked *