2 ਹਫਤੇ ਚੱਲੇ ਹਿੰਸਕ ਪ੍ਰਦਰਸ਼ਨਾਂ ਅੱਗੇ ਫ੍ਰਾਂਸੀਸੀ ਸਰਕਾਰ ਨੇ ਮੰਨੀ ਹਾਰ

ਪੈਰਿਸ, 5 ਦਸੰਬਰ (ਸ.ਬ.) ਫਰਾਂਸ ਦੇ ਪ੍ਰਧਾਨ ਮੰਤਰੀ ਐਡੂਅਰਡ ਫਿਲੀਪ ਨੇ ਦੇਸ਼ ਭਰ ਵਿੱਚ ਕਈ ਹਫਤਿਆਂ ਤੋਂ ਜਾਰੀ ਵਿਆਪਕ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਤੇਲ ਟੈਕਸ ਵਿੱਚ ਕੀਤੇ ਗਏ ਵਾਧੇ ਨੂੰ 6 ਮਹੀਨੇ ਲਈ ਰੱਦ ਕਰ ਦਿੱਤਾ ਹੈ| ਹਿੰਸਕ ਅੰਦੋਲਨਾਂ ਕਾਰਨ ਪੈਰਿਸ ਵਿੱਚ ਅਰਾਜਕਤਾ ਫੈਲ ਚੁੱਕੀ ਸੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਡੂੰਘੀ ਸੱਟ ਪਹੁੰਚੀ ਸੀ, ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੂੰ ਮਜ਼ਬੂਰੀ ਵਿੱਚ ਇਹ ਕਦਮ ਚੁੱਕਣਾ ਪਿਆ ਹੈ|
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫਿਲੀਪ ਨੇ ਆਖਿਆ ਕਿ ਬਿਜਲੀ ਦਰਾਂ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਪ੍ਰਸਤਾਵ ਨੂੰ ਵੀ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ ਤਾਂ ਜੋਂ ਮੱਧ ਵਰਗ ਦੇ ਲੋਕਾਂ ਤੇ ਜ਼ਿਆਦਾ ਬੋਝ ਨਾ ਪਵੇ| ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਟੈਕਸ ਦੇਸ਼ ਦੀ ਏਕਤਾ ਨੂੰ ਤੋੜਣ ਦੀ ਸਮਰੱਥਾ ਨਹੀਂ ਰੱਖਦਾ| ਉਨ੍ਹਾਂ ਕਿਹਾ ਕਿ ਪੀਲੀ ਜੈਕੇਟ ਪਾਏ ਲੋਕ ਜਿਸ ਤਰ੍ਹਾਂ ਟੈਕਸ ਵਿੱਚ ਕਮੀ ਅਤੇ ਕੰਮ ਦੇ ਬਦਲੇ ਤਨਖਾਹ ਚਾਹੁੰਦੇ ਸਨ, ਅਜਿਹਾ ਅਸੀਂ ਵੀ ਚਾਹੁੰਦੇ ਸੀ ਅਤੇ ਜੇਕਰ ਮੈਂ ਇਸ ਨੂੰ ਸਮਝਾ ਨਹੀਂ ਪਾਇਆ ਅਤੇ ਜੇਕਰ ਸੱਤਾਧਾਰੀ ਬਹੁਮਤ ਹਾਸਲ ਦਲ ਫਰਾਂਸ ਨੂੰ ਨਹੀਂ ਸਮਝਾ ਪਾਇਆ ਤਾਂ ਯਕੀਨਨ ਰੂਪ ਤੋਂ ਬਦਲਾਅ ਹੋਣਾ ਚਾਹੀਦਾ ਹੈ|
ਫਰਾਂਸ ਵਿੱਚ ਡੀਜ਼ਲ ਕਾਰਾਂ ਵਿੱਚ ਇਸਤੇਮਾਲ ਹੋਣ ਵਾਲਾ ਸਭ ਤੋਂ ਪ੍ਰਮੁੱਖ ਈਧਨ ਹੈ| ਪਿਛਲੇ 12 ਮਹੀਨਿਆਂ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ 23 ਫੀਸਦੀ ਤੱਕ ਦਾ ਵਾਧਾ ਹੋਇਆ ਹੈ| ਰਾਸ਼ਟਰਪਤੀ ਐਮਾਨੁਏਲ ਮੈਕਰੋਨ ਸਰਕਾਰ ਨੇ ਇਸ ਸਾਲ ਪ੍ਰਤੀ ਲਿਟਰ ਡੀਜ਼ਲ ਤੇ 7.6 ਫੀਸਦੀ ਹਾਈਡ੍ਰੋਕਾਰਬਨ ਟੈਕਸ ਲਾ ਦਿੱਤਾ ਸੀ| ਸਾਲ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮੈਕਰੋਨ ਨੂੰ ਪਹਿਲੀ ਵਾਰ ਆਪਣੀ ਕਿਸੇ ਪ੍ਰਮੁੱਖ ਨੀਤੀ ਨੂੰ ਵਾਪਸ ਲੈਣਾ ਪਿਆ| ਸਰਕਾਰ ਨੂੰ ਪੈਰਿਸ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਪਣੇ ਫੈਸਲੇ ਤੋਂ ਪਿੱਛੇ ਹੱਟਣ ਲਈ ਮਜ਼ਬੂਰ ਕਰ ਦਿੱਤਾ|
ਪੈਰਿਸ ਵਿੱਚ ਭੜਕੀ ਹਿੰਸਾ ਦੌਰਾਨ ਆਰਕ ਡੇ ਟ੍ਰਾਯਮਫੇ ਨੂੰ ਹਾਦਸਾਗ੍ਰਸਤ ਕਰ ਦਿੱਤਾ ਗਿਆ ਜਦਕਿ ਰਾਜਧਾਨੀ ਦੇ ਚੈਂਪਸ ਐਲਿਸੀਉ ਦੇ ਰਾਹ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ| ਪੀਲੀ ਜੈਕਟਾਂ ਪਾਏ ਵਿਅਕਤੀਆਂ ਵੱਲੋਂ ਅੰਦੋਲਨ ਦੀ ਸ਼ੁਰੂਆਤ 17 ਨਵੰਬਰ ਨੂੰ ਤੇਲ ਦੇ ਟੈਕਸ ਵਿੱਚ ਵਾਧੇ ਦੇ ਵਿਰੋਧ ਵਿੱਚ ਸ਼ੁਰੂ ਹੋਇਆ| ਮੈਕਰੋਨ ਨੇ ਤੇਲ ਟੈਕਸ ਵਿੱਚ ਵਾਧੇ ਨੂੰ ਜਲਵਾਯੂ ਪਰਿਵਰਤਨ ਨਾਲ ਲੱੜਣ ਲਈ ਜ਼ਰੂਰੀ ਦੱਸਿਆ ਹੈ| ਜਿਕਰਯੋਗ ਹੈ ਕਿ ਹਿੰਸਾ ਵਿੱਚ 20 ਪੁਲੀਸ ਕਰਮੀਆਂ ਸਮੇਤ 110 ਵਿਅਕਤੀ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *