20 ਗ੍ਰਾਮ ਹੈਰੋਇਨ ਸਮੇਤ 1 ਗ੍ਰਿਫਤਾਰ

ਜਲੰਧਰ, 17 ਅਪ੍ਰੈਲ (ਸ.ਬ.) ਜਲੰਧਰ ਪੁਲਸ ਨੇ 20 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਦੋਸ਼ੀ ਦੀ ਪਛਾਣ ਵਿਜੇ ਕੁਮਾਰ ਉਰਫ ਲੱਡੂ ਨਿਵਾਸੀ ਹਰਦਿਆਲ ਨਗਰ ਲੰਮਾ ਪਿੰਡ ਦੇ ਤੌਰ ਤੇ ਹੋਈ ਹੈ| ਵਿਜੇ ਕੁਮਾਰ ਉਰਫ ਲੱਡੂ ਕੋਲੋਂ 20 ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰੋਨਿਕ ਛੋਟਾ ਕੰਡਾ ਬਰਾਮਦ ਹੋਇਆ ਹੈ| ਦੱਸਣਯੋਗ ਹੈ ਕਿ ਵਿਜੇ ਕੁਮਾਰ ਉਰਫ ਲੱਡੂ ਖਿਲਾਫ ਪਹਿਲੇ ਵੀ ਕਈ ਮਾਮਲੇ ਦਰਜ ਹਨ|

Leave a Reply

Your email address will not be published. Required fields are marked *