20 ਘੰਟੇ ਤਕ ਬਿਜਲੀ ਸਪਲਾਈ ਤੋਂ ਬਿਨਾਂ ਸਮਾਂ ਕੱਟਣ ਲਈ ਮਜਬੂਰ ਹੋਏ ਮਟੌਰ ਹਕੀਮਾਂ ਮੁਹੱਲਾ ਦੇ ਪਰਿਵਾਰ

20 ਘੰਟੇ ਤਕ ਬਿਜਲੀ ਸਪਲਾਈ ਤੋਂ ਬਿਨਾਂ ਸਮਾਂ ਕੱਟਣ ਲਈ ਮਜਬੂਰ ਹੋਏ ਮਟੌਰ ਹਕੀਮਾਂ ਮੁਹੱਲਾ ਦੇ ਪਰਿਵਾਰ
ਤਾਰਾਂ ਵਿਚੋਂ ਚੰਗਿਆੜੇ ਨਿਕਲਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ
ਐਸ.ਏ.ਐਸ.ਨਗਰ, 13 ਜੁਲਾਈ (ਸ.ਬ.) ਮੁਹਾਲੀ ਦੇ ਪਿੰਡ ਮਟੌਰ ਵਿੱਚ ਪੈਂਦੇ ਮੇਨ ਬਜਾਰ ਹਕੀਮਾਂ ਵਾਲਾ ਮੁਹੱਲਾ ਦੇ ਲੋਕਾਂ ਨੂੰ ਬਿਜਲੀ ਜਾਣ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਬਿਜਲੀ ਜਾਣ ਕਾਰਨ ਇੱਥੇ ਬਿਜਲੀ ਦੀਆਂ ਤਾਰਾਂ ਵਿਚੋਂ ਚੰਗਿਆੜੇ ਨਿਕਲਣ ਤੇ ਵਸਨੀਕਾਂ ਨੂੰ ਲੱਗਭਗ 20 ਘੰਟੇ ਬਿਨਾਂ ਬਿਜਲੀ ਤੋਂ ਕੱਟਨ ਲਈ ਮਜਬੂਰ ਹੋਣਾ ਪਿਆ| 
ਦੇਰ ਰਾਤ ਮੌਕੇ ਤੇ ਇਕੱਠੇ ਹੋਏ ਮੁਹੱਲਾ ਵਾਸੀਆਂ ਲਖਨ ਗੋਇਲ, ਗੋਪਾਲ ਸ਼ਰਮਾ, ਮੁਹੰਮਦ ਯਾਮੀਨ ਅਤੇ ਹੋਰਨਾਂ ਨੇ ਕਿਹਾ ਕੇ ਲੰਮੇਂ ਸਮੇਂ ਤੋਂ ਇਹ ਸਾਰਾ ਮੁਹੱਲਾ ਇੱਥੇ ਲਮਕ ਰਹੀਆਂ ਬਿਜਲੀ ਦੀਆਂ ਤਾਰਾਂ ਕਾਰਨ ਪ੍ਰੇਸ਼ਾਨ ਹੈ| ਉਨ੍ਹਾਂ ਕਿਹਾ ਇਹ ਮੁਹੱਲਾ ਮਟੌਰ ਪਿੰਡ ਦੇ ਮੇਨ ਬਾਜ਼ਾਰ ਵਿੱਚ ਸਥਿਤ ਹੈ ਅਤੇ ਇੱਥੇ ਲੋਕਾਂ ਦੀ ਰਿਹਾਇਸ਼ ਦੇ ਨਾਲ-ਨਾਲ ਦੁਕਾਨਾਂ ਵੀ ਹਨ| ਜਿੱਥੇ ਤਾਰਾਂ ਦੇ ਵੱਡੇ ਜਾਲ ਹੋਣ ਕਾਰਨ ਇਹਨਾਂ ਵਿੱਚੋਂ ਅਕਸਰ ਅੱਗ ਨਿਕਲਦੀ ਰਹਿੰਦੀ ਹੈ ਅਤੇ ਇਹਨਾਂ ਤਾਰਾਂ ਕਾਰਨ ਕਈ ਦੁਕਾਨਾਂ ਦੇ ਸ਼ਟਰਾ ਵਿੱਚ ਕਰੰਟ ਵੀ ਆ ਚੁੱਕਿਆ ਹੈ|
ਉਨ੍ਹਾਂ ਕਿਹਾ ਕਿ ਹਰ ਵਾਰ ਥੋੜ੍ਹੀ ਬਰਸਾਤ ਜਾਂ ਹਨੇਰੀ ਕਾਰਨ ਬਿਜਲੀ ਚਲੀ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਬਿਜਲੀ ਤੋਂ ਬਿਨਾਂ ਕੱਟਣੇ ਪੈਂਦੇ ਹਨ| ਉਨ੍ਹਾਂ ਕਿਹਾ ਕਿ ਤਾਰਾਂ ਦੇ ਸਪਾਰਕ ਕਰਨ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਉਨ੍ਹਾਂ ਕਿਹਾ ਕਿ ਬੀਤੀ ਰਾਤ ਸਿਰਫ ਇੱਕ ਤਾਰ ਵਿੱਚ ਥੋੜ੍ਹਾ ਜਿਹਾ ਸਪਾਰਕ ਹੋਇਆ ਅਤੇ ਦੇਖਦੇ ਹੀ               ਦੇਖਦੇ ਪੂਰੀ ਤਾਰ ਵਿਚੋਂ ਅੱਗ ਨਿਕਲਣ ਲੱਗ ਪਈ| ਜਿਸ ਕਾਰਨ ਮੁਹੱਲੇ ਦੀ    ਮੇਨ ਤਾਰ ਟੁੱਟ ਕੇ ਡਿੱਗ ਗਈ ਅਤੇ ਪੂਰੇ ਮੁਹੱਲੇ ਨੂੰ ਰਾਤ ਅਤੇ ਪੁਰਾ ਦਿਨ ਬਿਨਾਂ ਬਿਜਲੀ ਤੋਂ ਕੱਟਣਾ ਪਿਆ|
ਉਨ੍ਹਾਂ ਕਿਹਾ ਕਿ ਇਸ ਸਬੰਧੀ ਬਹੁਤ ਵਾਰ ਬਿਜਲੀ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਲੱਗਭਗ 20 ਘੰਟੇ ਤੱਕ ਇਸ ਮਾਮਲੇ ਦੀ ਸਾਰ ਨਹੀਂ ਲਈ ਗਈ| ਉਨ੍ਹਾਂ ਕਿਹਾ ਕਿ ਪਿਛਲੀਆਂ ਕੌਂਸਲਰ ਦੀਆਂ ਵੋਟਾਂ ਵਿੱਚ ਮੁਹੱਲੇ ਦੀ ਇੱਕੋ-ਇੱਕ ਮੰਗ ਸੀ ਕਿ ਉਨ੍ਹਾਂ ਦੇ ਮੁਹੱਲੇ ਦੀਆਂ ਤਾਰਾਂ ਨਵੀਆਂ ਪਵਾਈਆਂ ਜਾਣ ਪ੍ਰੰਤੂ 5  ਸਾਲਾਂ ਵਿੱਚ ਇਸ ਮੁਹੱਲੇ ਦੀਆਂ ਤਾਰਾਂ ਨਹੀਂ ਬਦਲੀਆਂ ਗਈਆਂ| 
ਮੌਕੇ ਤੇ ਹਾਜਿਰ ਮਟੌਰ ਦੀ ਸਾਬਕਾ ਕੌਂਸਲਰ ਕਮਲਜੀਤ ਕੌਰ ਦੇ ਪਤੀ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਇੱਥੇ ਬਿਜਲੀ ਜਾਣ ਬਾਰੇ ਪਤਾ ਚੱਲਿਆ ਸੀ ਅਤੇ ਉਹਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਿਸਤੋਂ ਬਾਅਦ ਬਿਜਲੀ ਕਰਮਚਾਰੀ ਮੌਕੇ ਤੇ ਪਹੁੰਚ ਗਏ ਹਨ ਅਤੇ ਥੋੜ੍ਹੀ ਦੇਰ ਵਿੱਚ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ| ਬਿਜਲੀ ਦੀਆਂ ਤਾਰਾਂ ਬਾਰੇ ਉਹਨਾਂ ਕਿਹਾ ਕਿ ਸਾਰੇ ਪਿੰਡ ਵਿੱਚ ਨਵੀਆਂ ਤਾਰਾਂ ਪੈ ਰਹੀਆਂ ਹਨ ਅਤੇ ਜਿਆਦਾਤਰ ਖੇਤਰ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਪਰੰਤੂ ਇਸ ਦੌਰਾਨ ਲਾਕਡਾਉਨ ਹੋਣ ਕਾਰਨ ਕੁਝ ਸਮੇਂ ਲਈ ਕੰਮ ਰੁਕ ਗਿਆ ਸੀ ਅਤੇ ਹੁਣ ਜਲਦੀ ਹੀ ਇਸ ਮੁਹੱਲੇ ਦੀਆਂ ਤਾਰਾਂ ਬਦਲਾਉਣ ਦਾ ਕੰਮ ਮੁਕਮਲ ਹੋ              ਜਾਵੇਗਾ|

Leave a Reply

Your email address will not be published. Required fields are marked *