20 ਪਰਿਵਾਰ ਭਾਜਪਾ ਵਿੱਚ ਸ਼ਾਮਿਲ

ਖਰੜ, 3 ਸਤੰਬਰ (ਕੁਸ਼ਲ ਆਨੰਦ) ਭਾਰਤੀ ਜਨਤਾ ਪਾਰਟੀ ਖਰੜ ਮੰਡਲ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਅਮਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਗਿਲਕੋ ਵੈਲੀ ਵਿਖੇ ਹੋਈ ਜਿਸ ਵਿੱਚ ਭਾਜਪਾ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ|
ਮੀਟਿੰਗ ਦੌਰਾਨ 20 ਪਰਿਵਾਰਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ| ਮੀਟਿੰਗ ਵਿੱਚ ਪਾਰਟੀ ਦੇ ਜਰੂਰੀ ਮਸਲੇ ਉਤੇ ਵਿਚਾਰ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਵੱਲੋਂ ਚਲਾਈ ਗਈ ਲੋਕਹਿਤ ਸੇਵਾ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਗਿਆ|
ਇਸ ਮੀਟਿੰਗ ਵਿੱਚ ਵਿਕਾਸ ਸ਼ਰਮਾ, ਰੇਖਾ, ਸਿਮਨਤ ਸਿੰਘ ਪਾਲ, ਸੋਨਿਕਾ ਸ਼ਰਮਾ, ਪਰਵੇਸ਼ ਸ਼ਰਮਾ, ਰਜਿੰਦਰ ਅਰੋੜਾ ਆਦਿ ਮੌਜੂਦ ਸਨ|

Leave a Reply

Your email address will not be published. Required fields are marked *