20 ਫਲਦਾਰ ਬੂਟੇ ਲਗਾਏ

ਐਸ. ਏ ਐਸ. ਨਗਰ, 6 ਅਗਸਤ (ਸ.ਬ.) ਇਕ ਰੁੱਖ ਸੋ ਸੁੱਖ ਮੁਹਿੰਮ ਦੇ ਤਹਿਤ ਵਾਤਾਵਰਣ ਨੂੰ ਹਰਾ ਭਰਾ ਬਣਾ ਕੇ ਰੱਖਣ ਦੇ ਲਈ ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਅਤੇ ਐਮ.ਸੀ ਨਵਾਂ ਗਾਓਂ ਮਲਕੀਤ ਸਿੰਘ ਸਿੱਧੂ ਵਲੋਂ ਨਵਾਂ ਗਾਓਂ ਦੇ ਪਸ਼ੂਆਂ ਦੇ ਹਸਪਤਾਲ ਵਿੱਚ 20, ਫਲਦਾਰ ਛਾਂਦਾਰ ਬੂਟੇ ਲਗਾਏ ਗਏ| ਸੰਸਥਾ ਦੀ ਟੀਮ ਉਨ੍ਹਾਂ ਲੋਕਾਂ ਦੀ ਤਲਾਸ਼ ਕਰਦੀ ਹੈ ਜੋ ਬੂਟਿਆਂ ਨਾਲ ਪਿਆਰ ਕਰਦੇ ਹਨ ਅਤੇ ਦੇਖਭਾਲ ਕਰਦੇ ਹਨ| ਸੰਸਥਾ ਦੀ ਟੀਮ ਵਲੋਂ ਉਨ੍ਹਾਂ ਦੇ ਏਰੀਆ ਵਿੱਚ ਜਾ ਕੇ ਫ੍ਰੀ ਵਿੱਚ ਬੂਟੇ ਲਗਾਏ ਜਾਂਦੇ ਹਨ ਉਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਬੂਟਿਆਂ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ, ਸਰਬਜੀਤ ਸਿੰਘ, ਡਾ. ਹਰਿੰਦਰ ਅਤੇ ਹੋਰ ਮੈਂਬਰ ਵੀ ਹਾਜਿਰ ਸਨ|

Leave a Reply

Your email address will not be published. Required fields are marked *