20 ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜਗਾਰ ਅਧਿਆਪਕ

ਐਸ ਏ ਐਸ ਨਗਰ, 3 ਜੁਲਾਈ (ਸ.ਬ) ਰੁਜਗਾਰ ਦੀ ਮੰਗ ਨੂੰ ਲੈ ਕੇ 14 ਜੂਨ ਤੋਂ  ਸੋਹਾਣਾ ਟੈਂਕੀ ਤੇ ਧਰਨਾ ਲਾਈ ਬੈਠੇ ਬੇਰੁਜਗਾਰ ਬੀ ਐਡ, ਟੈਟ ਤੇ ਸਬਜੈਕਟ ਟੈਸਟ ਪਾਸ ਅਧਿਆਪਕਾ ਦਾ ਧਰਨਾ ਅੱਜ 20 ਵੇਂ ਦਿਨ ਵੀ ਜਾਰੀ ਰਿਹਾ ਤੇ ਬੇਰੁਜਗਾਰ ਅਧਿਆਪਕ ਸਾਰਾ ਦਿਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਰਹੇ| ਅੰਤਰਰਾਸ਼ਟਰੀ ਹਵਾਈ ਅੱਡਾ ਰੋਡ ਤੇ ਗੁ: ਸੋਹਾਣਾ ਦੇ ਨੇੜੇ ਪਾਣੀ ਵਾਲੀ ਟੈਂਕੀ ਤੇ ਇਨ੍ਹਾਂ ਬੇਰੁਜਗਾਰਾ ਅਧਿਆਪਕਾ ਦਾ  ਧਰਨਾ ਨਿਰੰਤਰ ਜਾਰੀ ਹੈ| ਟਂੈਕੀ ਦੇ ਉਪਰ 20 ਦਿਨਾਂ ਤੋਂ ਹਰਵਿੰਦਰ ਸਿੰਘ, ਸਤਨਾਮ ਸਿੰਘ ਦਸੂਹਾ, ਵਿਜੈ ਕੁਮਾਰ ਨਾਭਾ, ਪ੍ਰਵੀਨ ਘੁਬਾਇਆ ਤੇ ਬਰਜਿੰਦਰ ਕੌਰ ਡਟੇ ਬੈਠੇ ਹਨ ਜਦਕਿ ਹੇਠਾਂ ਉਨ੍ਹਾਂ ਦੇ ਸਾਥੀ ਦਿਨ-ਰਾਤ ਦੇ ਧਰਨੇ ਤੇ ਬੈਠੇ ਹੋਏ ਹਨ| ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੂਆ ਪੂਨਮ ਰਾਣੀ, ਨੀਲਮ ਰਾਣੀ, ਰਾਜਵੰਤ ਕੌਰ ਤੇ ਅਮਨਦੀਪ ਕੌਰ ਭਾਈ ਰੂਪਾ ਨੇ ਕਿਹਾ ਕਿ ਸਰਕਾਰ  ਸਾਡੇ ਸਬਰ ਦਾ ਜਿੰਨਾ ਮਰਜੀ ਇਮਤਿਹਾਨ ਲੈ ਲਵੇ ਪਰ ਹੁਣ ਅਸੀਂ ਰੁਜਗਾਰ ਲੈ ਕੇ ਹੀ ਧਰਨੇ ਤੋਂ ਉਠਾਂਗੇ| ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਬੀ ਐਡ ਟੈਸਟ ਪਾਸ ਕੀਤਾ, ਫਿਰ ਟੈਟ ਟੈਸਟ ਅਤੇ ਫਿਰ ਸਬਜੈਕਟ ਟੈਸਟ ਪਾਸ ਕੀਤੇ ਹਨ ਅਤੇ ਹੁਣ ਉਹਨਾਂ ਨੇ ਸਰਕਾਰ ਦਾ ਟੈਂਕੀ ਟੈਸਟ (ਟੈਂਕੀ ਤੇ ਧਰਨਾ ਲਾਕੇ) ਵੀ ਪਾਸ ਕਰ ਲਿਆ ਹੈ ਤੇ ਹੁਣ ਤਾਂ ਸਰਕਾਰ ਉਹਨਾਂ ਨੂੰ ਰੁਜਗਾਰ ਮਹੁਈਆ ਕਰਵਾਏ ਤਾਂ ਜੋ ਸਾਡੇ ਘਰਾਂ ਦੇ ਚੁੱਲੇ ਵੀ ਬਲ ਸਕਣ) ਯੂਨੀਅਨ ਆਗੂਆਂ ਦਲਜੀਤ ਸਿੰਘ ਦਿੜਬਾ, ਜਗਤਾਰ ਸਿੰਘ, ਮਲਕੀਤ ਸਿੰਘ ਤੇ ਜਸਪਾਲ ਕੁਮਾਰ ਨੇ ਕਿਹਾ ਕਿ ਜਾ ਤਾਂ ਅਸੀਂ ਹੁਣ ਰੁਜਗਾਰ ਲੈ ਕੇ ਹੀ ਘਰਾਂ ਨੂੰ ਜਾਵਾਂਗੇ ਜਾਂ ਫਿਰ ਸਰਕਾਰ ਸਾਡੀਆਂ ਲਾਸ਼ਾਂ ਹੀ ਘਰ ਭੇਜੇਗੀ|
ਇਸ ਮੌਕੇ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਗਗਨ ਮੁਕੇਰੀਆਂ, ਅਕਾਸ਼, ਬੂਟਾ ਸਿੰਘ, ਅੰਕਿਤ ਅੰਬੋਹਰ, ਸੁਖਦੀਪ ਸਿੰਘ, ਕੁਲਵੀਰ ਸਿੰਘ, ਰਣਧੀਰ ਸਿਘ, ਰਾਜਿੰਦਰ ਕੁਮਾਰ, ਪਵਨ ਪਠਾਨਕੋਟ, ਮੇਘਾ ਖੰਨਾ, ਰੇਨੂੰ ਕਪੂਰ, ਮੀਨਾ ਰਾਣੀ, ਜੈਸਮੀਨ ਸੰਗਰੂਰ, ਹਰਪ੍ਰੀਤ ਕੌਰ ਰੋਪੜ, ਪਰਮੀਤ ਕੌਰ, ਕਮਲਜੀਤ ਕੌਰ ਰੋਪੜ, ਮਨਜੀਤ ਕੌਰ ਨੂਰਪੁਰ ਬੇਦੀ, ਮਨਪ੍ਰੀਤ ਕੌਰ ਮਾਲੇਰਕੋਟਲਾ, ਪ੍ਰੋਮਿਲਾ ਗੁਰਦਾਸਪੁਰ, ਹਰਦੀਪ ਕੌਰ ਨਾਭਾ ਤੇ ਮਨਪ੍ਰੀਤ ਕੌਰ ਕੁਰਾਲੀ ਸਣੇ ਵੱਡੀ ਗਿਣਤੀ ਵਿਚ  ਬੇਰੁਜਗਾਰ ਆਧਿਆਪਕ ਹਾਜਿਰ ਸਨ|

Leave a Reply

Your email address will not be published. Required fields are marked *