20 ਵੇਂ ਵਿਰਾਸਤੀ ਅਖਾੜੇ ਵਿੱਚ ਦੂਜਾ ਦੀਵਾਲੀ ਮੇਲਾ 20 ਨੂੰ

ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੋਸਾਇਟੀ ਮੁਹਾਲੀ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਵਿਰਾਸਤੀ ਅਖਾੜੇ ਦੀ ਲੜੀ ਦੇ 20 ਵੇਂ ਮਹੀਨੇ ਵਿੱਚ ਐਕਸਲੈਂਸੀ ਇੰਟਰਟੇਨਰਜ਼ ਚੰਡੀਗੜ੍ਹ ਦੇ ਸਹਿਯੋਗ ਨਾਲ  ਦੂਜਾ ਦੀਵਾਲੀ   ਮੇਲਾ 20 ਅਕਤੂਬਰ ਨੂੰ ਦਿਨ ਐਤਵਾਰ ਸ਼ਾਮੀ 6 ਵਜੇ ਫੇਜ਼ 1 ਦੇ ਪਿਛਲੇ ਪਾਰਕ (ਨੇੜੇ ਗੁਰੂ ਨਾਨਕ ਰੇਹੜੀ ਮਾਰਕੀਟ ਅਤੇ ਕੋਠੀ ਨੰਬਰ 33) ਵਿੱਚ ਕਰਵਾਇਆ ਜਾ ਰਿਹਾ ਹੈ| 
ਇਸ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ, ਰੰਗਮੰਚ ਅਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਮੌਕੇ ਲੋਕ ਨਾਚ ਜਿੰਦੂਆ ਦੀ ਪੇਸ਼ਕਾਰੀ ਦਿੱਤੀ   ਜਾਵੇਗੀ| ਇਸ ਮੌਕੇ ਉਘੇ ਗਾਇਕ  ਕੁਲਦੀਪ ਤੂਰ ਤੇ ਮਲਕੀ ਦੀ ਦੋਗਾਣਾ ਜੋੜੀ, ਬੀਬਾ ਸਰਵੀ ਰਤਨ,  ਗੱਗੀ ਨਾਹਰ, ਅਮਨਦੀਪ ਕੌਰ, ਸੁਖਬੀਰ ਪਾਲ ਕੌਰ, ਅਨੂੰਰੀਤ ਪਾਲ ਕੌਰ, ਸੁਰਿੰਦਰ ਸਿੰਘ ਮਿਊਜ਼ਿਕ ਡਾਇਰੈਕਟਰ ਦੀ ਨਿਰਦੇਸ਼ਨਾਂ ਹੇਠ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ|  ਇਸ ਮੌਕੇ ਸੰਜੂ ਅਕਾਦਮੀ ਦੇ ਬੱਚਿਆਂ ਵਲੋਂ ਕੋਰਿਓਗ੍ਰਾਫੀ ਪੇਸ਼ ਕੀਤੀ ਜਾਵੇਗੀ|
ਉਹਨਾਂ ਦੱਸਿਆ ਕਿ ਇਸ ਮੌਕੇ ਭੰਗੜੇ ਦੇ ਉਸਰਈਏ ਪੀਟਰ ਸੋਢੀ ਅਤੇ ਭੰਗੜਾ ਕੋਚ ਆਤਮਜੀਤ ਸਿੰਘ ਦਾ ਪੰਜਾਬੀ ਲੋਕ ਨਾਚਾਂ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਲਈ  ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ|

Leave a Reply

Your email address will not be published. Required fields are marked *