20 ਸਾਲ ਦੀ ਉਮਰ ਵਿੱਚ ਦੇਸ਼ ਲਈ ਕੁਰਬਾਨ ਹੋਏ ‘ਰਿਸ਼ੀਕੇਸ਼’ ਦਾ ਅੰਤਿਮ ਸੰਸਕਾਰ ਹੋਇਆ


ਪੁਣੇ, 16 ਨਵੰਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲ. ਓ. ਸੀ.) ਦੇ ਪਾਰ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਫ਼ੌਜ ਦੇ ਜਵਾਨ ਰਿਸ਼ੀਕੇਸ਼ ਜੋਂਧਲੇ ਦਾ ਮਹਾਰਾਸ਼ਟਰ ਦੇ ਕੋਲਹਾਪੁਰ ਸਥਿਤ ਉਸ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ| ਇਸ ਦੌਰਾਨ ਪਿੰਡ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਨਾਅਰੇ ਲਾਏ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਵਿਦਾਈ ਦਿੱਤੀ| ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿਚ ਐਲ. ਓ. ਸੀ. ਦੇ ਪਾਰ ਤੋਂ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿੱਚ ਸ਼ਹੀਦ ਹੋਏ ਜਵਾਨ ਜੋਂਧਲੇ (20) ਦਾ ਮਰਹੂਮ ਸਰੀਰ ਬੀਤੀ ਰਾਤ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਤੋਂ ਪੁਣੇ ਲਿਆਂਦਾ ਗਿਆ|
ਇਸ ਤੋਂ ਬਾਅਦ ਮਰਹੂਮ ਸਰੀਰ ਨੂੰ ਸੜਕ ਮਾਰਗ ਤੋਂ ਕੋਲਹਾਪੁਰ ਜ਼ਿਲ੍ਹੇ ਦੇ ਅਜ਼ਰਾ ਤਹਿਸੀਲ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਾਹਿਰੇਵਾੜੀ ਲਿਆਂਦਾ ਗਿਆ| ਜਵਾਨ ਦੇ ਪਰਿਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਹਨ| ਜੋਂਧਲੇ ਦੇ ਅੰਤਿਮ ਸੰਸਕਾਰ ਵਿਚ ਅੱਜ ਸੈਂਕੜੇ ਪਿੰਡ ਵਾਸੀ ਸ਼ਾਮਲ         ਹੋਏ| ਇਸ ਦੌਰਾਨ ਭਾਵੁਕ ਪਿੰਡ ਵਾਸੀਆਂ ਨੇ ‘ਭਾਰਤ ਮਾਤਾ ਕੀ ਜਯ’ ਅਤੇ ‘ਰਿਸ਼ੀਕੇਸ਼ ਅਮਰ ਰਹੇ’ ਦੇ              ਨਾਅਰੇ ਲਾਏ| ਜਵਾਨ ਦਾ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ|
ਜੋਂਧਲੇ ਦਸੰਬਰ 2018 ਵਿੱਚ ਭਾਰਤੀ ਫ਼ੌਜ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਬੇਲਗਾਮ ਵਿਚ ਆਪਣੀ ਸਿਖਲਾਈ ਪੂਰੀ ਕੀਤੀ| ਸ਼ਹੀਦ ਦੇ ਪਿਤਾ ਰਾਮਚੰਦਰ ਜੋਂਧਲੇ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਲਾਬੰਦੀ ਲੱਗਣ ਤੋਂ ਪਹਿਲਾਂ ਛੁੱਟੀ ਤੇ ਘਰ ਆਇਆ ਸੀ| ਰਿਸ਼ੀਕੇਸ਼ ਇਕ ਅਪ੍ਰੈਲ ਤੱਕ ਛੁੱਟੀ ਤੇ ਸਨ ਪਰ ਤਾਲਾਬੰਦੀ ਕਾਰਨ ਉਹ ਇਕ ਜੂਨ ਨੂੰ ਡਿਊਟੀ ਤੇ ਪਹੁੰਚ ਸਕਿਆ| ਰਾਮਚੰਦਰ ਨੇ ਦੱਸਿਆ ਕਿ ਰਿਸ਼ੀਕੇਸ਼ ਨੇ ਬੁੱਧਵਾਰ ਨੂੰ ਆਪਣੀ ਮਾਂ ਨਾਲ ਫੋਨ ਤੇ ਗੱਲ ਕੀਤੀ ਸੀ| ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਗੁਰੇਜ ਅਤੇ ਉੜੀ ਸੈਕਟਰਾਂ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਖੇਤਰਾਂ ਵਿਚ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿੱਚ ਸ਼ਹੀਦ ਹੋਣ ਵਾਲੇ ਫ਼ੌਜ ਦੇ 4 ਜਵਾਨਾਂ ਵਿਚ ਜੋਂਧਲੇ ਵੀ ਸ਼ਾਮਲ ਸਨ|

Leave a Reply

Your email address will not be published. Required fields are marked *