200 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਕਾਰ, ਇੱਕ ਦੀ ਮੌਤ

ਦੌਲਤਪੁਰ ਚੌਂਕ, 3 ਨਵੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਦੌਲਤਪੁਰ ਮਾਰਗ ਤੇ ਬੇਹੜ ਭਦੌੜ ਵਿੱਚ ਲੱਗਭਗ 200 ਫੁੱਟ ਡੂੰਘੀ ਖੱਡ ਵਿੱਚ ਕਾਰ ਡਿੱਗਣ ਨਾਲ ਮਹਿਲਾ ਦੀ ਮੌਤ ਹੈ ਗਈ, ਜਦੋਂਕਿ ਮਹਿਲਾ ਦਾ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਜਾਣਕਾਰੀ ਅਨੁਸਾਰ  ਦੇਰ ਸ਼ਾਮ ਜ਼ਖਮੀ ਵਿਅਕਤੀ ਨੂੰ  ਇਲਾਜ ਲਈ ਦੌਲਤਪੁਰ ਹਸਪਤਾਲ ਵਿੱਚ ਲਿਆ ਗਿਆ, ਜਿੱਥੇ ਜ਼ਖਮੀ ਦੀ ਹਾਲਤ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ| ਨਾਲ ਹੀ ਦੌਲਤਪੁਰ ਪੁਲੀਸ ਚੌਂਕੀ ਤੋਂ ਘਟਨਾ ਸਥਾਨ ਤੇ ਪਹੁੰਚੇ ਏ. ਐਸ. ਆਈ. ਸੁਰਜੀਤ ਸਿੰਘ ਨੇ ਕਿਹਾ ਹੈ ਕਿ ਜ਼ਖਮੀ ਵਿਅਕਤੀ ਦੀ ਪਛਾਣ ਸੁਭਾਸ਼ ਚੰਦ ਨਿਵਾਸੀ ਧਰਮਸਾਲ ਮਹੰਤਾਂ ਦੇ ਰੂਪ ਵਿੱਚ ਹੋਈ ਹੈ, ਜੋ ਕਿ ਊਨਾ ਤੋਂ ਵਾਪਸ ਘਰ ਆਪਣੀ ਪਤਨੀ ਨਾਲ ਜਾ ਰਿਹਾ ਸੀ| ਬੇਹੜ ਭਦੋੜ ਵਿੱਚ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ| ਸਥਾਨਕ ਲੋਕਾਂ ਦੀ ਮਦਦ ਨਾਲ ਸੁਭਾਸ਼ ਚੰਦ ਨੂੰ ਖੱਡ ਵਿੱਚੋਂ ਕੱਢਿਆ ਗਿਆ ਅਤੇ ਦੌਲਤਪੁਰ ਹਸਪਤਾਲ ਵਿੱਚ ਲਿਜਾਇਆ ਗਿਆ, ਜਦੋਂਕਿ ਉਸ ਦੀ ਪਤਨੀ ਰਾਜ ਕੁਮਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ| ਜਿਸ ਦੀ ਲਾਸ਼ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *