2015 ਦੰਗਾ ਕੇਸ ਵਿੱਚ ਹਾਰਦਿਕ ਪਟੇਲ ਨੂੰ 2 ਸਾਲ ਦੀ ਜੇਲ੍ਹ

ਨਵੀਂ ਦਿੱਲੀ, 25 ਜੁਲਾਈ (ਸ.ਬ.) ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ ਵਿੱਚ ਭੰਨ੍ਹਤੋੜ ਕਰਨ ਦੇ ਮਾਮਲੇ ਵਿੱਚ ਵਿਸਨਗਰ ਕੋਰਟ ਨੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ| ਕੋਰਟ ਨੇ 17 ਦੋਸ਼ੀਆਂ ਵਿੱਚੋਂ 3 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ, ਉਥੇ ਹੀ 14 ਲੋਕਾਂ ਨੂੰ ਬਰੀ ਕਰ ਦਿੱਤਾ ਹੈ|
2015 ਦੇ ਇਸ ਦੰਗਾ ਕੇਸ ਵਿੱਚ ਹਾਰਦਿਕ ਪਟੇਲ ਦੇ ਇਲਾਵਾ ਲਾਲਜੀ ਪਟੇਲ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ| ਮੇਹਸਾਣਾ ਦੀ ਵਿਸਨਗਰ ਕੋਰਟ ਨੇ ਹਾਰਦਿਕ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਠਹਿਰਾਇਆ ਹੈ| 2015 ਵਿੱਚ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ ਤੇ ਹਮਲਾ ਹੋਇਆ ਸੀ|

Leave a Reply

Your email address will not be published. Required fields are marked *