2016 ਦੌਰਾਨ ਦੇਸ਼ ਵਿਚ 2 ਕਰੋੜ ਬੱਚਿਆਂ ਦਾ ਹੋਇਆ ਜਨਮ

ਨਵੀਂ ਦਿੱਲੀ, 7 ਜੁਲਾਈ (ਸ.ਬ.) 2016 ਵਿਚ  ਦੇਸ਼ ਵਿੱਚ ਬੱਚਿਆਂ ਦੇ ਜਨਮ ਨੂੰ ਲੈ ਕੇ ਇਕ ਰੋਚਕ ਟਰੈਂਡ ਦੇਖਣ ਨੂੰ ਮਿਲਿਆ ਹੈ| ਇਸ ਦੌਰਾਨ ਦੇਸ਼ ਵਿਚ 2 ਕਰੋੜ ਤੋਂ ਵਧ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿਚੋਂ ਕਰੀਬ 48 ਫੀਸਦੀ ਲੜਕੀਆਂ ਹਨ| ਖਾਸ ਗੱਲ ਇਹ ਹੈ ਕਿ ਸਭ ਤੋਂ ਵਧ ਬੱਚੇ ਸਤੰਬਰ ਵਿਚ ਪੈਦਾ ਹੋਏ, ਜਦੋਂ ਕਿ ਸਭ ਤੋਂ ਘੱਟ ਬੱਚੇ ਅਪ੍ਰੈਲ ਵਿਚ ਹੋਏ| ਇਹ ਜਾਣਕਾਰੀ ਹਾਊ ਇੰਡੀਆ ਲਿਵਜ਼ ਸੰਸਥਾ ਦੇ ਅੰਕੜਿਆਂ ਦੇ ਸਾਹਮਣੇ ਆਈ ਹੈ|
ਇਸ ਦੇ ਅਨੁਸਾਰ 2016 ਵਿੱਚ ਦੇਸ਼ ਵਿੱਚ ਪੈਦਾ ਹੋਏ ਕੁੱਲ ਬੱਚਿਆਂ ਵਿੱਚੋਂ 46.3 ਫੀਸਦੀ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਯਾਨੀ ਜਨਵਰੀ ਤੋਂ ਜੂਨ ਦੌਰਾਨ ਪੈਦਾ ਹੋਏ, ਜਦੋਂ ਕਿ 53.7 ਫੀਸਦੀ ਬੱਚਿਆਂ ਨੇ ਦੂਜੇ 6 ਮਹੀਨਿਆਂ ਵਿੱਚ, ਯਾਨੀ ਜੁਲਾਈ ਤੋਂ ਦਸੰਬਰ ਦਰਮਿਆਨ ਜਨਮ ਲਿਆ| ਇਨ੍ਹਾਂ ਵਿਚੋਂ 37 ਫੀਸਦੀ ਬੱਚਿਆਂ ਦਾ ਜਨਮ ਅਗਸਤ ਤੋਂ ਨਵੰਬਰ ਦੌਰਾਨ ਹੋਇਆ|

Leave a Reply

Your email address will not be published. Required fields are marked *