2022 ਤੱਕ ਹਰ ਭਾਰਤੀ ਕੋਲ ਹੋਵੇਗਾ ਆਪਣਾ ਘਰ: ਮੋਦੀ

ਗੁਜਰਾਤ, 23 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਦਿਨੀਂ ਦੌਰੇ ਉਤੇ ਗੁਜਰਾਤ ਪੁੱਜੇ| ਇੱਥੇ ਉਹਨਾਂ ਵਲਸਾਡ ਜ਼ਿਲੇ ਵਿੱਚ ਪ੍ਰਧਾਨਮੰਤਰੀ ਘਰ ਯੋਜਨਾ ਦੇ ਲਾਭ ਪਾਤਰਾਂ ਦੇ ਸਮੂਹਿਕ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ| ਮੋਦੀ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਘਰ ਯੋਜਨਾ ਨਾਲ ਇਕ ਲੱਖ ਔਰਤਾਂ ਨੂੰ ਘਰ ਮਿਲਿਆ| ਇਹ ਮੇਰਾ ਭੈਣਾਂ ਨੂੰ ਰੱਖੜੀ ਦਾ ਤੋਹਫਾ ਹੈ| ਪ੍ਰਧਾਨਮੰਤਰੀ ਨੇ ਕਿਹਾ ਕਿ ਦਿੱਲੀ ਤੋਂ ਨਿਕਲਿਆ ਇਕ ਰੁਪਇਆ ਗਰੀਬ ਦੇ ਘਰ ਪੁੱਜ ਰਿਹਾ ਹੈ| ਗੁਜਰਾਤ ਵਿੱਚ ਘਰ-ਘਰ ਪਾਣੀ ਪਹੁੰਚਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਵਿੱਚ ਬੇਈਮਾਨੀ ਨਹੀਂ ਹੋਵੇਗੀ| ਅਸੀਂ ਬੈਂਕ ਨੂੰ ਗਰੀਬ ਦੇ ਘਰ ਲਿਆ ਕੇ ਖੜ੍ਹਾ ਕਰ ਦਿੱਤਾ| ਮੋਦੀ ਨੇ ਦਾਅਵਾ ਕੀਤਾ ਕਿ 2022 ਤੱਕ ਹਰ ਭਾਰਤੀ ਕੋਲ ਆਪਣਾ ਘਰ ਹੋਵੇਗਾ|

Leave a Reply

Your email address will not be published. Required fields are marked *