2022 ਵਿੱਚ ਯੂ.ਪੀ. ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ : ਕੇਜਰੀਵਾਲ

ਨਵੀਂ ਦਿੱਲੀ, 15 ਦਸੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ                ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਮਦੀ ਪਾਰਟੀ (ਆਪ) 2022 ਵਿੱਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੇਗੀ| ਕੇਜਰੀਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਕਈ ਦਲਾਂ ਦੀ ਸਰਕਾਰ ਆਈ ਅਤੇ ਸਾਰਿਆਂ ਨੇ ਆਪਣਾ ਘਰ ਭਰਨ ਦਾ ਕੰਮ ਕੀਤਾ| ਉਨ੍ਹਾਂ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਲਈ ਦਿੱਲੀ ਦਾ ਰੁਖ਼ ਕਿਉਂ ਕਰਨਾ ਪੈਂਦਾ ਹੈ? ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਵਿਕਾਸ ਉੱਥੋਂ ਦੀ ਗੰਦੀ ਰਾਜਨੀਤੀ ਅਤੇ ਭ੍ਰਿਸ਼ਟ ਨੇਤਾਵਾਂ ਦੀ ਵਜ੍ਹਾ ਤੋਂ ਰੁੱਕ ਗਿਆ ਹੈ| ਆਮ ਆਦਮੀ ਪਾਰਟੀ ਈਮਾਨਦਾਰ ਸੋਚ ਪੈਦਾ ਕਰੇਗੀ ਅਤੇ ਇਹ ਸਾਬਤ ਕਰੇਗੀ ਕਿ ਸ਼ਾਸਨ ਕਮੇਟੀ ਸਾਧਨਾਂ ਦਾ ਮੋਹਤਾਜ ਨਹੀਂ ਹੈ|

Leave a Reply

Your email address will not be published. Required fields are marked *