21ਵਾਂ ਧਾਰਮਿਕ ਸਮਾਗਮ ਕਰਵਾਇਆ

ਐਸ.ਏ.ਐਸ.ਨਗਰ, 2 ਜਨਵਰੀ (ਸ.ਬ.) ਫੇਜ਼-7 ਦੇ ਐਚ.ਈ ਕੁਆਟਰਾਂ ਦੇ ਵਸਨੀਕਾਂ ਵੱਲੋਂ ਸ੍ਰ. ਨਰਿੰਦਰ ਸਿੰਘ ਲਾਂਬਾ ਦੀ ਅਗਵਾਈ ਵਿੱਚ ਨਵੇਂ ਸਾਲ ਦੀ ਖੁਸ਼ੀ ਵਿੱਚ 21ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ  ਗਏ ਅਤੇ ਗੁਰਦੁਆਰਾ ਧੰਨਾ ਭਗਤ ਦੇ ਰਾਗੀ ਜਥੇ ਬਾਬਾ ਸੁਰਿੰਦਰ ਸਿੰਘ ਨੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ| ਗੁਰੂ ਕਾ ਲੰਗਰ ਅਤੁੱਟ ਵਰਤਾਇਆ|
ਇਸ ਮੌਕੇ ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀ ਸੈਹਬੀ ਆਨੰਦ, ਸ੍ਰ. ਬਲਜੀਤ ਸਿੰਘ ਮਰਵਾਹਾ, ਸ੍ਰ. ਤੇਜਿੰਦਰ ਸਿੰਘ  ਉਬਰਾਏ, ਸ੍ਰ. ਮਨਜੀਤ ਸਿੰਘ ਲੁਬਾਣਾ, ਸ੍ਰ. ਨਸੀਬ ਸਿੰਘ, ਸ੍ਰ. ਨਰਿੰਦਰਪਾਲ ਸਿੰਘ, ਐਮ.ਐਨ.ਵੋਹਰਾ, ਜਸਵਿੰਦਰ ਸਿੰਘ ਰਾਜੂ ਹਾਜਿਰ ਸਨ|

Leave a Reply

Your email address will not be published. Required fields are marked *