21 ਸਤੰਬਰ ਨੂੰ ਹੋਵੇਗੀ ਸੈਕਟਰ 66 ਤੋਂ 80 ਵਿੱਚ ਪਾਣੀ ਦੀ ਮਹਿੰਗੇ ਸਪਲਾਈ ਵਿਰੁੱਧ ਲੋਕ ਅਦਾਲਤ ਵਿੱਚ ਪਾਏ ਕੇਸ ਦੀ ਸੁਣਵਾਈ

ਐਸ ਏ ਐਸ ਨਗਰ, 28 ਅਗਸਤ (ਸ.ਬ.) ਅਜ ਸੈਕਟਰ 66 ਤੋਂ 80 ਦੇ ਵੱਧ ਆ ਰਹੇ ਪਾਣੀ ਬਿੱਲਾਂ ਦੇ ਮਸਲੇ ਸਬੰਧੀ ਵਸਨੀਕਾਂ ਵਲੋਂ ਲੋਕ ਅਦਾਲਤ ਵਿੱਚ ਪਾਏ ਕੇਸ ਦੀ ਅਗਲੀ ;ਣਵਗਾਈ 21 ਸਤੰਬਰ ਨੂੰ ਹੋਵੇਗੀ| 
ਅੱਜ ਲੋਕ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਨਗਰ ਨਿਗਮ ਦੇ  ਕਮਿਸ਼ਨਰ ਵਲੋਂ  ਲੀਗਰ ਅਡਵਾਇਜਰ ਪੇਸ਼ ਹੋਏ| ਜਦੋਂਕਿ ਸੀ.ਏ ਗਮਾਡਾ ਅਤੇ ਡਾਇਰੈਕਟਰ ਲੋਕਲ ਬਾਡੀਜ਼ ਵਲੋਂ ਕੋਈ ਵੀ ਪੇਸ਼ ਨਹੀਂ ਹੋਇਆ| ਜਿਸਤੋਂ ਬਾਅਦ ਮਾਮਲੇ ਦੀ ਸੁਣਵਾਈ 21 ਸਤੰਬਰ ਤੇ ਪਾ ਦਿੱਤੀ ਗਈ| 
ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਗਮਾਡਾ ਵਲੋਂ ਪਾਣੀ ਦਾ ਰੇਟ ਘੱਟ ਨਾ ਕੀਤੇ ਜਾਣ ਤੇ ਮੇਅਰ ਸ. ਕੁਲਵੰਤ ਸਿੰਘ ਵਲੋਂ ਨਿਗਮ ਵਿੱਚ ਮਤਾ ਲਿਆ ਕੇ ਗਮਾਡਾ ਤੋ ਪਾਣੀ ਦਾ ਪ੍ਰਬੰਧ ਨਿਗਮ ਅਧੀਨ ਲਿਆਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਵਾਇਆ ਸੀ ਜਿਸ ਨੂੰ ਸਰਕਾਰ ਦੀ ਪ੍ਰਵਾਨਗੀ ਲਈ ਡਾਇਰੈਕਟਰ ਲੋਕਲ ਬਾਡੀਜ਼ ਕੋਲ ਭੇਜਿਆ ਭੇਜਿਆ ਗਿਆ ਸੀ ਜਿਸਨੂੰ ਹੁਣ ਤਕ ਪੈਂਡਿਗ ਰੱਖਿਆ ਗਿਆ ਹੈ ਅਤੇ ਤੰਗ ਆ ਕੇ ਵਸਨੀਕਾਂ ਨੇ ਮਾਨਯੋਗ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਜਿਸਦੀ ਅੱਚ ਸੁਣਵਾਈ ਹੋਣੀ ਸੀ| ਇਸ ਮੌਕੇ ਸਤਵੀਰ ਸਿੰਘ ਧਨੋਆ, ਸੁਰਿੰਦਰ ਸਿੰਘ ਰੋਡਾ, ਰਾਜਿੰਦਰ ਕੌਰ ਕੁੰਭੜਾ, ਹਰਮੇਸ਼ ਸਿੰਘ ਕੁੰਬੜਾ, ਰਜਨੀ ਗੋਇਲ, ਜਸਬੀਰ ਕੌਰ ਅਤਲੀ ਵੀ ਹਾਜਰ ਸਨ| 

Leave a Reply

Your email address will not be published. Required fields are marked *