22ਵੀਂ ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ ਕਰਵਾਈ

ਐਸ ਏ ਐਸ ਨਗਰ, 7 ਅਗਸਤ (ਸ.ਬ.) 22ਵੀਂ ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਗੁਰੂ ਨਾਨਕ ਵੀ. ਬੀ. ਟੀ. ਪੋਲੀਟੈਕਨਿਕ, ਸਨਅਤੀ ਖੇਤਰ, ਫੇਜ਼ 1, ਮੁਹਾਲੀ ਵਿਖੇ ਕੀਤਾ ਗਿਆ| ਜਿਲ੍ਹੇ ਦੇ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਅਤੇ ਸਕੂਲਾਂ ਦੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਸੱਭ ਤੋਂ ਵੱਧ ਤਮਗੇ (17 ਸੋਨ, 7 ਚਾਂਦੀ ਅਤੇ 4 ਕਾਂਸੇ) ਪ੍ਰਾਪਤ ਕਰਕੇ ਗਿਲਕੋ ਇੰਟਰਨੈਸ਼ਨਲ ਸਕੂਲ, ਖਰੜ ਦੇ ਖਿਡਾਰੀਆਂ ਨੇ ਪਹਿਲਾ ਸਥਾਨ, ਮੁਹਾਲੀ ਤਾਇਕਵਾਂਡੋ ਅਕੈਡਮੀ ਦੇ ਖਿਡਾਰੀਆਂ ਨੇ 8 ਸੋਨ, 4 ਚਾਂਦੀ ਅਤੇ 2 ਕਾਂਸੇ ਦੇ ਤਮਗੇ ਜਿੱਤ ਕੇ ਦੂਸਰਾ ਅਤੇ ਨਵਾਂ ਗਾਂਵ ਦੇ ਖਿਡਾਰੀਆਂ ਨੇ 7 ਸੋਨ ਅਤੇ 2 ਕਾਂਸੇ ਦੇ ਤਮਗੇ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ| ਸੈਂਟੀਨਲ ਪਬਲਿਕ ਸਕੂਲ ਸੋਹਾਣਾ ਦੇ ਖਿਡਾਰੀ ਚੌਥੇ ਸਥਾਨ ਤੇ ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ ਦੇ ਖਿਡਾਰੀ ਪੰਜਵੇਂ ਸਥਾਨ ਤੇ ਰਹੇ|
ਖੇਡਾਂ ਦਾ ਉਦਘਾਟਨ ਸ. ਕੰਵਲਜੀਤ ਸਿੰਘ ਵਾਲੀਆ (ਮੀਤ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸੋਸੀਏਸ਼ਨ) ਅਤੇ ਹਰਜੀਤ ਸਿੰਘ ਹੈਰੀ (ਚੇਅਰਮੈਨ, ਟੋਟਲ ਬਿਲਡਰਜ਼ ਗਰੁੱਪ) ਨੇ ਕੀਤਾ| ਸਮਾਪਨ ਸਮਾਰੋਹ ਸਮੇਂ, ਲੈਫਟੀਨੈਂਟ ਕਰਨਲ (ਰਿਟਾ.) ਸ. ਸੀ. ਐਸ. ਬਾਵਾ (ਪੈਟਰਨ ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ), ਸ. ਹਰਿੰਦਰਪਾਲ ਸਿੰਘ ਬਿੱਲਾ (ਪ੍ਰਧਾਨ, ਜਿਲ੍ਹਾ ਤਾਇਕਵਾਂਡੋ ਐਸ਼ੋਸ਼ੀਏਸ਼ਨ ਤੇ ਸਾਬਕਾ ਪ੍ਰਧਾਨ), ਸ. ਕੰਵਲਜੀਤ ਸਿੰਘ ਵਾਲੀਆ ਅਤੇ ਸ਼੍ਰੀ ਹਰਜੀਤ ਸਿੰਘ ਹੈਰੀ ਨੇ ਸੰਯੁਕਤ ਰੂਪ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ| ਲੈਫਟੀਨੈਂਟ ਕਰਨਲ (ਰਿਟਾ.) ਸ. ਸੀ. ਐਸ. ਬਾਵਾ ਨੇ ਇੰਨੀ ਜਿਆਦਾ ਗਰਮੀ ਵਿੱਚ ਖਿਡਾਰੀਆਂ ਦੇ ਹੌਂਸਲੇ ਅਤੇ ਜੋਸ਼ ਵਿੱਚ ਕੋਈ ਕਮੀ ਨਾ ਦੇਖਦੇ ਹੇਏ ਆਪਣੇ ਬਚਪਨ ਦੇ ਦਿਨ ਯਾਦ ਕੀਤੇ ਅਤੇ ਹੋਰ ਜਿਆਦਾ ਮਿਹਨਤ ਕਰਕੇ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਮ ਉੱਚਾ ਕਰਨ ਵਾਸਤੇ ਪ੍ਰੇਰਿਤ ਕੀਤਾ| ਸ. ਹਰਿੰਦਰਪਾਲ ਸਿੰਘ ਬਿੱਲਾ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹ ਜਲਦੀ ਹੀ ਸਰਕਾਰ ਨੂੰ ਖਿਡਾਰੀਆਂ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਕਹਿਣਗੇ| ਜੇਤੂ ਖਿਡਾਰੀ ਆਗਾਮੀ ਪੰਜਾਬ ਸਟੇਟ ਅਤੇ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ|

Leave a Reply

Your email address will not be published. Required fields are marked *