22 ਅਪ੍ਰੈਲ ਨੂੰ ਫੌਜ ਵਿਚ ਹੋਈ ਭਰਤੀ ਮੁੜ ਕਰਵਾਉਣ ਦੀ ਮੰਗ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ) ਜ਼ਿਲ੍ਹਾ ਰੋਪੜ ਦੇ ਪਿੰਡ ਓਕਲੀ ਦੇ ਵਸਨੀਕ ਸ੍ਰੀ ਰਾਮ ਸਿਘ ਨੇ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ 22 ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋਈ ਫੌਜ ਦੀ ਭਰਤੀ ਦੋਬਾਰਾ ਕੀਤੀ ਜਾਵੇ|
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਮ ਸਿੰਘ ਨੇ ਕਿਹਾ ਕਿ 22 ਅਪ੍ਰੈਲ ਨੂੰ ਫੌਜ ਵਿਚ ਭਰਤੀ ਹੋਣ ਆਏ ਨੌਜਵਾਨ 12 ਵਜੇ ਹੀ ਗਰਾਉਂਡ ਵਿੱਚ ਬੈਠ ਗਏ ਸਨ, ਉਸ ਤੋਂ ਕੁਝ  ਦੇਰ ਬਾਅਦ ਇਕ ਘੰਟਾ ਤੇਜ ਮੀਂਹ, ਹਨੇਰੀ ਅਤੇ ਗੜੇ ਪੈਂਦੇ ਰਹੇ ਅਤੇ ਇਹ ਨੌਜਵਾਨ ਮੀਂਹ ਵਿੱਚ ਹੀ ਭਿੱਜਦੇ ਰਹੇ| ਕਰੀਬ 4 ਵਜੇ ਫੌਜੀ ਅਧਿਕਾਰੀਆਂ ਨੇ ਫੌਜ ਵਿੱਚ ਭਰਤੀ ਹੋਣ ਆਏ ਨੌਜਵਾਨਾਂ ਨੂੰ ਪਾਣੀ ਨਾਲ ਗਿੱਲੇ ਗਰਾਉਂਡ ਵਿੱਚ ਹੀ ਦੌੜਾਂ ਲਗਵਾਈਆਂ ਅਤੇ ਖੱਡੇ ਟਪਾਏ| ਗਰਾਉਂਡ ਗਿੱਲਾ ਹੋਣ ਕਾਰਨ ਉਥੇ ਚਿੱਕੜ ਸੀ ਤੇ ਤਿਲਕਣਬਾਜੀ ਸੀ| ਖੱਡਾ ਟੱਪਣ ਵੇਲੇ ਕਈ ਨੌਜਵਾਨਾਂ ਦੇ ਪੈਰਾਂ ਨੂੰ ਮੋਚ ਆ ਗਈ ਅਤੇ ਕਈ ਨੌਜਵਾਨਾਂ ਦੇ ਗੋਡਿਆਂ ਉਪਰ ਸੱਟਾਂ ਵੱਜੀਆਂ| ਇਸਦੇ ਬਾਵਜੂਦ ਅਧਿਕਾਰੀਆਂ ਨੇ ਫੌਜ ਵਿੱਚ ਭਰਤੀ ਜਾਰੀ ਰੱਖੀ|
ਉਹਨਾਂ ਮੰਗ ਕੀਤੀ  ਕਿ ਇਸ ਦਿਨ ਹੋਈ ਭਰਤੀ ਨੂੰ ਦੋਬਾਰਾ ਕਰਵਾਇਆ ਜਾਵੇ|

Leave a Reply

Your email address will not be published. Required fields are marked *