22 ਕਿੱਲੋ ਹੈਰੋਈਨ ਸਮੇਤ ਤਿੰਨ ਗ੍ਰਿਫ਼ਤਾਰ

ਪਠਾਨਕੋਟ, 4 ਸਤੰਬਰ (ਸ.ਬ.) ਪੰਜਾਬ ਤੋਂ ਜੰਮੂ ਵੱਲ ਜਾਂਦੇ ਜੰਮੂ ਕਸ਼ਮੀਰ ਦੇ ਅੰਤਰ ਰਾਜ ਮਾਰਗ ਬਾਰਡਰ ਲਖਨਪੁਰ ਤੋਂ 22 ਕਿੱਲੋ ਹੇਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਜੰਮੂ ਕਸ਼ਮੀਰ ਨਾਰਕੋਟਿਕਸ ਸੈਲ ਦੇ ਜੰਮੂ ਵਿਭਾਗ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕੁੱਝ ਲੋਕ ਇੱਕ ਕਾਰ ਵਿੱਚ ਹੈਰੋਈਨ ਲੈ ਕੇ ਜੰਮੂ-ਕਸ਼ਮੀਰ ਵੱਲੋਂ ਪੰਜਾਬ ਵੱਲ ਆ ਰਹੇ ਹਨ| ਇਸ ਮਿਲੀ ਜਾਣਕਾਰੀ ਦੇ ਆਧਾਰ ਤੇ ਨਾਰਕੋਟਿਕਸ ਸੈਲ ਨੇ ਜੰਮੂ ਕਸ਼ਮੀਰ ਅੰਤਰ ਰਾਜ ਮਾਰਗ ਬਾਰਡਰ ਲਖਨਪੁਰ ਵਿਖੇ ਨਾਕਾ ਲਗਾ ਰੱਖਿਆ ਸੀ ਜਿਵੇਂ ਹੀ ਮਿਲੀ ਜਾਣਕਾਰੀ ਵਾਲੀ ਕਾਰ ਉੱਥੇ ਪਹੁੰਚੀ ਅਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਵਿਭਾਗ ਅਧਿਕਾਰੀਆਂ ਨੂੰ ਉਸ ਵਿੱਚੋ 22 ਕਿੱਲੋ ਹੈਰੋਈਨ ਬਰਾਮਦ ਹੋਈ ਜਿਸ ਦੀ ਅੰਤਰ ਰਾਸ਼ਟਰ ਮਾਰਕੀਟ ਕੀਮਤ 110 ਕਰੋੜ ਦੱਸੀ ਜਾਂਦੀ ਹੈ|

Leave a Reply

Your email address will not be published. Required fields are marked *