22 ਜੁਲਾਈ ਨੂੰ ਕਸ਼ਮੀਰ ਡੇਅ ਮਨਾਉਣਗੇ ਵੱਖਵਾਦੀ

ਸ਼੍ਰੀਨਗਰ, 21 ਜੁਲਾਈ (ਸ.ਬ.) ਕਸ਼ਮੀਰ ਵਿਚ ਵੱਖਵਾਦੀ ਸੰਗਠਨਾਂ ਨੇ ਹੜਤਾਲ ਦੀ ਸਮੇਂ-ਸੀਮਾ 25 ਜੁਲਾਈ ਤੱਕ ਵਧਾਉਂਦੇ ਹੋਏ 22 ਜੁਲਾਈ ਨੂੰ ‘ਕਸ਼ਮੀਰ ਡੇਅ’ ਮਨਾਏ ਜਾਣ ਦਾ ਐਲਾਨ ਕੀਤਾ ਹੈ| ਹੁਰੀਅਤ ਕਾਨਫਰੈਂਸ ਅਤੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐਲ. ਐਫ.) ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਹੜਤਾਲ ਨੂੰ 25 ਜੁਲਾਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ|
ਘਾਟੀ ਵਿਚ ਆਮ ਜਨਜੀਵਨ ਲਗਾਤਾਰ 12ਵੇਂ ਦਿਨ ਵੀ ਪ੍ਰਭਾਵਿਤ ਰਿਹਾ| 9 ਜੁਲਾਈ ਤੋਂ ਜਾਰੀ ਹਿੰਸਾ ਵਿਚ ਹੁਣ ਤੱਕ 46 ਵਿਅਕਤੀ ਮਾਰੇ ਜਾ ਚੁੱਕੇ ਹਨ| ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਹੁਣ ਸੁਰੱਖਿਆ ਫੋਰਸਾਂ ਦੇ ਕੈਂਪ ਵਿਚ ਤਬਦੀਲ ਹੋ ਚੁੱਕਿਆ ਹੈ, ਜਿੱਥੇ ਨਿਰਦੋਸ਼ ਨਾਗਰਿਕ ਮਾਰੇ ਜਾ ਰਹੇ ਹਨ| ਵੱਖਵਾਦੀਆਂ ਨੂੰ ਜੇਲ ਵਿਚ ਕੈਦ ਕਰ ਲਿਆ ਜਾ ਰਿਹਾ ਹੈ ਜਾਂ ਫਿਰ ਘਰ ਵਿਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ| ਆਉਣ ਵਾਲੀ 22 ਜੁਲਾਈ ਨੂੰ ਜੁਮੇ ਦੀ ਨਮਾਜ ਤੋਂ ਬਾਅਦ ਪੂਰੇ ਰਾਜ ਦੀਆਂ ਮਸਜਿਦਾਂ ਵਿਚ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ| ਇਸੇ ਦਿਨ ਨੂੰ ‘ਕਸ਼ਮੀਰ ਡੇਅ’ ਦੇ ਰੂਪ ਵਿਚ ਵੀ ਮਨਾਇਆ ਜਾਵੇਗਾ| ਇਸੇ ਦੇ ਨਾਲ ਰਾਜ ਵਿਚ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਵੀ ਲਗਾਤਾਰ 6ਵੇਂ ਦਿਨ ਬੰਦ ਰਹੀਆ|

Leave a Reply

Your email address will not be published. Required fields are marked *