22 ਤੋਂ 26 ਤੱਕ ਲੱਗਣ ਵਾਲੇ ਸਵਦੇਸ਼ੀ ਮੇਲੇ ਵਿਚ ਲਗਣਗੇ 200 ਸਟਾਲ

ਚੰਡੀਗੜ੍ਹ, 17 ਨਵੰਬਰ (ਸ.ਬ.) ਚੰਡੀਗੜ੍ਹ ਦੇ ਸੈਕਟਰ 34 ਵਿੱਚ 22 ਤੋਂ 26 ਨਵੰਬਰ ਤੱਕ ਲਗਾਏ ਜਾ ਰਹੇ ਸਵਦੇਸ਼ੀ ਮੇਲੇ ਵਾਸਤੇ ਅੱਜ ਭੂਮੀ ਪੂਜਨ ਕੀਤਾ ਗਿਆ| ਇਸ ਮੌਕੇ ਮੇਲੇ ਦੇ ਆਯੋਜਕਾਂ ਨੇ ਦੱਸਿਆ ਕਿ ਮੇਲੇ ਵਿੱਚ 200 ਦੇ ਕਰੀਬ ਸਟਾਲ ਲੱਗਣਗੇ ਜਿਹਨਾਂ ਵਿੱਚ ਵੱਡੇ ਭਾਰਤੀ ਬ੍ਰਾਂਡ, ਹਸਤ ਸ਼ਿਲਪ, ਮਹਿਲਾਵਾਂ ਦੇ ਸਮੂਹ ਆਦਿਵਾਸੀ ਸੰਗਠਨ, ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਆਯੂਰਵੈਦਿਕ ਉਤਪਾਦ ਬਣਾਉਣ ਵਾਲਿਆਂ ਦੇ ਸਟਾਲ ਲੱਗਣਗੇ| ਆਯੋਜਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਪੰਜ ਵਿਸ਼ਿਆਂ ਤੇ ਸੈਮੀਨਾਰ ਵੀ ਆਯੋਜਿਤ ਹੋਣਗੇ ਜਿਹਨਾਂ ਵਿੱਚ 23 ਨਵੰਬਰ ਨੂੰ ਸਵੱਛ ਭਾਰਤ ਮਿਸ਼ਨ, 24 ਨਵੰਬਰ ਨੂੰ ਚਾਵਲ ਨਿਰਯਾਤਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਅੰਗਹੀਣਾਂ ਦੀਆਂ ਸਮੱਸਿਆਵਾਂ ਅਤੇ ਹਲ, 25 ਨਵੰਬਰ ਨੂੰ ਖੇਤੀ ਅਤੇ ਪਰਿਆਵਰਣ ਅਤੇ ਸਕਿਲ ਵਿਕਾਸ ਮਿਸ਼ਨ ਚੁਣੌਤੀਆਂ ਅਤੇ ਸੰਭਾਵਨਾਵਾਂ ਅਤੇ 26 ਨਵੰਬਰ ਨੂੰ ਆਯੂਰਵੇਦ ਅਤੇ ਮਹਿਲਾ ਸਿਹਤ ਵਿਸ਼ੇ ਤੇ ਸੈਮੀਨਾਰ ਕੀਤੇ ਜਾਣਗੇ|
ਭੂਮੀ ਪੂਜਨ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਸੰਜੈ ਟੰਡਨ,ਮੇਅਰ ਸ੍ਰੀ ਮਤੀ ਆਸ਼ਾ ਜਸਵਾਲ, ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਮੇਲੇ ਦੇ ਅਹੁਦੇਦਾਰ ਸ੍ਰੀ ਕ੍ਰਿਸ਼ਨ ਸ਼ਰਮਾ, ਸ੍ਰੀ ਵਿਨੋਦ ਰਿਸ਼ੀ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *