2+2 ਵਾਰਤਾ : ਭਾਰਤ-ਅਮਰੀਕਾ ਵਿਚਕਾਰ ਸੀਓਐਮਸੀਏਸੀਏ ਸਮਝੌਤੇ ਉੱਤੇ ਦਸਤਖਤ

ਵਾਸ਼ਿੰਗਟਨ/ਨਵੀਂ ਦਿੱਲੀ, 6 ਸਤੰਬਰ (ਸ.ਬ.) ਭਾਰਤ ਅਤੇ ਅਮਰੀਕਾ ਵਿਚਕਾਰ ਅੱਜ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ| ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ ਉਤੇ ਗੱਲਬਾਤ ਕੀਤੀ|
ਅੱਜ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ| ਦੋਹਾਂ ਦੇਸ਼ਾਂ ਦੇ ਮੰਤਰੀਆਂ ਵਿਚਕਾਰ ਬੈਠਕ ਦੌਰਾਨ (ਸੀਓਐਮਸੀਏਸੀਏ ) ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ਸਮਝੌਤੇ ਉਤੇ ਦਸਤਖਤ ਕੀਤੇ ਗਏ|
ਬੈਠਕ ਦੀ ਸ਼ੁਰੂਆਤ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਭਵਿੱਖ ਵਿਚ ਮਜ਼ਬੂਤ ਹੋਣਗੇ|
ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ ਉਤੇ ਸਹਿਮਤੀ ਨਾਲ ਅੱਗੇ ਵਧੇ ਹਨ|

Leave a Reply

Your email address will not be published. Required fields are marked *