24ਵੇਂ ਦੋ ਦਿਨਾਂ ਕਬੱਡੀ ਕੱਪ ਦਾ ਆਯੋਜਨ

ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ, ਬਾਬਾ ਮਹਿੰਦਰ ਸਿੰਘ ਲੰਬਿਆ ਵਾਲਿਆਂ ਦੀ ਸਰਪ੍ਰਸਤੀ ਹੇਠ ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਕੁੰਭੜਾ ਅਤੇ ਪਿੰਡ ਮੁਹਾਲੀ ਵਲੋਂ ਸਵ ਰਣਜੀਤ ਸਿੰਘ ਘੋਲਾ ਅੰਤਰਰਾਸਟਰੀ ਕਬੱਡੀ ਖਿਡਾਰੀ ਨੂੰ ਸਮਰਪਿਤ 24 ਵਾਂ ਦੋ ਦਿਨਾਂ ਕਬੱਡੀ ਕੱਪ ਦਸਹਿਰਾ ਗ੍ਰਾਉਂਡ ਫੇਜ਼ 8 ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦੇ ਪਹਿਲੇ ਦਿਨ ਅੱਜ ਉਦਘਾਟਨ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਅਤੇ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕੀਤਾ| ਇਸ ਮੌਕੇ ਕੇਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਸਨ| ਇਸ ਮੌਕੇ 65 ਕਿਲੋ ਕਬਡੀ ਆਲ ਓਪਨ ਦੇ ਮੁਕਾਬਲੇ ਕਰਵਾਏ ਗਏ|

Leave a Reply

Your email address will not be published. Required fields are marked *