24 ਅਤੇ 25 ਨਵੰਬਰ ਨੂੰ ਮੁਹਾਲੀ ਦੇ ਕੁਝ ਖੇਤਰਾਂ ਵਿੱਚ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਦੇ ਕੁਝ ਇਲਾਕਿਆਂ ਵਿਚ 24 ਅਤੇ 25 ਨਵੰਬਰ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਮਲ ਕਿਸ਼ੋਰ ਕਾਰਜਕਾਰੀ ਇੰਜਨੀਅਰ ਜ-ਸ ਅਤੇ ਸੈਨੀਟੇਸਨ ਮੰਡਲ ਨੰਬਰ 2 ਐਸ ਏ ਐਸ ਨਗਰ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਫੇਜ 4 ਕਜੌਲੀ ਵਿਖੇ ਨਗਰ ਨਿਗਮ ਚੰਡੀਗੜ੍ਹ ਵਲੋਂ ਸੈਕਟਰ 39 ਵਿਚ ਪਾਈਪ ਲਾਈਨ ਦੀ ਰਿਪੇਅਰ ਲਈ 24 ਨਵੰਬਰ ਨੂੰ ਸਟਡਾਊਨ ਲਿਆ ਗਿਆ ਹੈ ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ 4 ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ| ਇਸ ਲਈ ਮੁਹਾਲੀ ਦੇ ਫੇਜ 9,10,11, ਸੈਕਟਰ 70-71, ਪਿੰਡ ਮਟੌਰ ਅਤੇ ਸ਼ਾਹੀ ਮਾਜਰਾ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ| ਉਹਨਾਂ ਦੱਸਿਆ ਕਿ 24 ਨਵੰਬਰ ਨੂੰ ਉਪਰੋਕਤ ਇਲਾਕਿਆਂ ਵਿਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ| ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ|
ਉਹਨਾਂ ਦਸਿਆ ਕਿ 25 ਨਵੰਬਰ ਨੂੰ ਉਪਰੋਕਤ ਇਲਾਕਿਆਂ ਵਿਚ ਸਵੇਰ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸਰ ਨਾਲ ਹੋਵੇਗੀ| ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ| ਸ਼ਾਮ ਸਮੇਂ ਪਾਣੀ ਦੀ ਸਪਲਾਈ ਘੱਟ ਹੋਵੇਗੀ|

Leave a Reply

Your email address will not be published. Required fields are marked *