24 ਘੰਟਿਆਂ ਵਿੱਚ ਦੂਜੀ ਵਾਰ ਦਿੱਲੀ-ਐਨ.ਸੀ.ਆਰ.ਵਿੱਚ ਫਿਰ ਭੂਚਾਲ ਦੇ ਝਟਕੇ

ਨਵੀਂ ਦਿੱਲੀ, 10 ਸਤੰਬਰ (ਸ.ਬ.) ਦਿੱਲੀ-ਐਨ. ਸੀ. ਆਰ. ਵਿੱਚ ਅੱਜ ਸਵੇਰੇ ਇਕ ਵਾਰ ਫਿਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਸਵੇਰੇ ਕਰੀਬ 6.28 ਵਜੇ ਭੂਚਾਲ ਦੇ ਝਟਕੇ ਲੱਗੇ| ਪੱਛਮੀ ਉਤਰੀ ਪ੍ਰਦੇਸ਼ ਦੇ ਮੇਰਠ ਦੇ ਖਰਖੌਦਾ ਵਿੱਚ ਪਹਿਲਾਂ ਝਟਕੇ ਮਹਿਸੂਸ ਕੀਤੇ ਗਏ ਅਤੇ ਉਸ ਤੋਂ ਬਾਅਦ ਦਿੱਲੀ ਵਿਚ ਵੀ ਇਸ ਦਾ ਪ੍ਰਭਾਵ ਦਿਖਾਈ ਦਿੱਤਾ| ਹਾਲਾਂਕਿ, ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਅੱਜ ਸਵੇਰੇ ਆਏ ਭੂਚਾਲ ਦੀ ਤੀਬਰਤਾ 3.7 ਮਾਪੀ ਗਈ| ਜ਼ਿਕਰਯੋਗ ਹੈ ਕਿ 24 ਘੰਟੇ ਵਿਚ ਇਹ ਦੂਜੀ ਵਾਰ ਹੈ, ਜਦੋਂ ਦਿੱਲੀ ਵਿੱਚ ਭੂਚਾਲ ਆਇਆ ਹੈ|
ਇਸ ਤੋਂ ਪਹਿਲਾਂ ਹਰਿਆਣੇ ਦੇ ਝੱਜਰ ਜ਼ਿਲੇ ਵਿਚ ਬੀਤੇ ਦਿਨੀਂ ਤੀਵਰਤਾ ਵਾਲਾ ਭੂਚਾਲ ਆਇਆ ਅਤੇ ਇਸ ਦੇ ਝਟਕੇ ਰਾਸ਼ਟਰੀ ਰਾਜਧਾਨੀ ਵਿਚ ਵੀ ਮਹਿਸੂਸ ਕੀਤੇ ਗਏ| ਕੌਮੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ.) ਨੇ ਇਹ ਜਾਣਕਾਰੀ ਦਿੱਤੀ| ਭੂਚਾਲ ਸ਼ਾਮ 4.37 ਮਿੰਟ ਉਤੇ ਆਇਆ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ| ਇਸ ਦੀ ਤੀਬਰਤਾ 3.8 ਦਰਜ ਕੀਤੀ ਗਈ|

Leave a Reply

Your email address will not be published. Required fields are marked *