24 ਨੂੰ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣਗੇ ਇਪਟਾ ਪੰਜਾਬ ਦੇ ਕਾਰਕੁੰਨ, ਲੇਖਕ ਤੇ ਰੰਗਕਰਮੀ

ਐਸ. ਏ. ਐਸ. ਨਗਰ, 21 ਜਨਵਰੀ (ਸ.ਬ.) ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਉੱਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉੱਤੇ 24 ਜਨਵਰੀ ਨੂੰ ਚੰਡੀਗੜ ਵਿੱਚ ਇਪਟਾ ਪੰਜਾਬ ਦੇ ਕਾਰਕੁੰਨ, ਲੇਖਕ ਤੇ ਰੰਗਕਰਮੀ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਪੰਜਾਬ ਦੇ ਗਵਰਨਰ ਨੂੰ ਮੰਗ-ਪੱਤਰ ਦੇਣਗੇ।

ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਕਿ ਇਸ ਸੰਬੰਧੀ ਨੀਲਮ ਸਿਨੇਮਾ ਸੈਕਟਰ-17 ਦੇ ਨੇੜੇ ਸਥਿਤ ਪਲਾਜਾ ਵਿੱਚ ਇਕੱਠ ਕੀਤਾ ਜਾਵੇਗਾ ਜਿੱਥੋਂ ਸਾਰੇ ਇਕੱਠੇ ਹੋ ਕੇ 11 ਵਜੇ ਗਵਰਨਰ ਹਾਊਸ ਲਈ ਰਵਾਨਾ ਹੋਵਗੇ।

ਇਸ ਮੌਕੇ ਰਾਬਿੰਦਰ ਸਿੰਘ ਰੱਬੀ ਪ੍ਰਚਾਰ ਸਕੱਤਰ ਇਪਟਾ ਵੀ ਹਾਜਰ ਸਨ।

Leave a Reply

Your email address will not be published. Required fields are marked *