25ਵਾਂ ਸਿਲਵਰ ਜੁਬਲੀ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ

ਖਰੜ, 23 ਮਾਰਚ (ਕੁਸ਼ਲ ਆਨੰਦ) ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਿਟੀਜਨ ਵੈਲਫੇਅਰ ਕਲੱਬ ਵਲੋਂ ਲਾਇਨਜ ਕਲੱਬ ਖਰੜ ਦੇ ਸਹਿਯੋਗ ਨਾਲ 25ਵਾਂ ਸਿਲਵਰ ਜੁਬਲੀ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਖਰੜ ਦੇ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ| ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੁੱਖ ਮਹਿਮਾਨ ਸਨ| ਇਸ ਮੌਕੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਮੈਡਮ ਅੰਜੂ ਚੰਦਰ ਵਿਸ਼ੇਸ਼ ਮਹਿਮਾਨ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਸ਼ਹਾਦਤ ਦੇ ਮੌਕੇ ਤੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਸਹੁੰ ਚੁਕਵਾਈ ਗਈ ਹੈ|
ਉਹਨਾਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਖਰੜ ਦੇ ਸਿਵਲ ਹਸਪਤਾਲ ਦਾ ਬਹੁਤ ਬੁਰਾ ਹਾਲ ਕਰ ਦਿੱਤਾ ਸੀ| ਉਸ ਸਰਕਾਰ ਨੇ ਤਾਂ ਇਸ ਹਸਪਤਾਲ ਦੀਆਂ ਮੁਢਲੀਆਂ ਸਹੂਲਤਾਂ ਵੱਲ ਵੀ ਧਿਆਨ ਨਹੀਂ ਸੀ ਦਿੱਤਾ ਉਸ ਸਰਕਾਰ ਨੇ ਤਾਂ ਇਸ ਹਸਪਤਾਲ ਵਿੱਚ ਖਾਲੀ ਪਈਆਂ ਡਾਕਟਰਾ ਦੀਆਂ ਅਸਾਮੀਆਂ ਨੂੰ ਵੀ ਨਹੀਂ ਸੀ ਭਰਿਆ| ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਹੋਂਦ ਵਿੱਚ ਆਉਂਦਿਆਂ ਹੀ ਇਸ ਹਸਪਤਾਲ ਦੀ ਨੁਹਾਰ ਹੀ ਬਦਲ ਕੇ ਰੱਖ ਦਿਤੀ ਹੈ| ਪੰਜਾਬ ਵਿੱਚ ਜਲਦੀ ਹੀ 300 ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ| ਪੰਜਾਬ ਵਿੱਚ ਹਾਈਵੇ ਉੱਪਰ ਟਰਾਮਾ ਸੈਂਟਰ ਖੋਲੇ ਜਾਣਗੇ ਅਤੇ 5 ਅਤਿਆਧੁਨਿਕ ਐਂਬੂਲੈਂਸਾਂ ਦੀ ਸਹੂਲਤ ਵੀ ਮੁਹਈਆ ਕਰਵਾਈ ਜਾਵੇਗੀ| ਇਸ ਐਂਬੂਲਸ ਵਿੱਚ ਡਾਕਟਰ, ਵਂੈਟੀਲੇਂਟਰ ਅਤੇ ਹੋਰ ਸਹੂਲਤਾਂ ਹੋਣਗੀਆਂ| ਇਸ ਮੌਕੇ ਉਹਨਾਂ ਕਲੱਬ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ| ਇਸ ਮੌਕੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੀ ਬੇਨਤੀ ਉੱਤੇ ਖਰੜ ਦੇ ਰਾਮ ਭਵਨ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ| ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ, ਸਿਵਲ ਸਰਜਨ ਡਾ ਰੀਟਾ ਭਾਰਦਵਾਜ, ਐਸ ਐਮ ਓ ਡਾ ਸੁਰਿੰਦਰ ਸਿੰਘ, ਸੁਭਾਸ਼ ਆਗਰਵਾਲ, ਗੁਰਮੁੱਖ ਸਿੰਘ, ਐਮ ਸੀ ਸੁਨੀਲ ਕੁਮਾਰ, ਐਮ ਸੀ ਗੁਰਵਿੰਦਰ ਸਿੰਘ ਗਿੱਲ, ਏ ਪੀ ਜੀ ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਵੀ ਮੌਜੂਦ ਸਨ |

Leave a Reply

Your email address will not be published. Required fields are marked *