26 ਸਾਲਾਂ ਬਾਅਦ ਵੀ ਇਨਸਾਫ ਨਾ ਮਿਲਣ ਕਾਰਨ ਹਾਈ ਕੋਰਟ ਜਾਣ ਦਾ ਫੈਸਲਾ : ਸਤਨਾਮ ਦਾਊਂ

ਐਸ ਏ ਐਸ ਨਗਰ, 17 ਦਸੰਬਰ (ਸ.ਬ.) ਮੋਰਿੰਡਾ ਦੇ ਪਿੰਡ ਅਮਰਾਲੀ ਦੇ ਨੌਜਵਾਨ ਕੁਲਦੀਪ ਸਿੰਘ ਦਾ 1991 ਵਿੱਚ ਪੁਲੀਸ ਮੁਕਾਬਲਾ ਬਣਾ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਮੁਹਾਲੀ ਦੀ ਸੰਸਥਾ ਪੰਜਾਬ ਅਗੇਂਸਟ ਕਰਪਸ਼ਨ ਪ੍ਰਧਾਨ ਸਤਨਾਮ ਦਾਊਂ ਨੇ ਪੀੜਤ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਇਸ ਕੇਸ ਵਿੱਚ ਸਾਬਕਾ ਡੀ.ਜੀ.ਪੀ ਪੰਜਾਬ ਪੁਲੀਸ ਐਸ.ਕੇ ਸ਼ਰਮਾ ਸਾਬਕਾ ਡੀ.ਆਈ.ਜੀ ਐਸ.ਪੀ.ਐਸ.ਬਸਰਾ, ਸਾਬਕਾ ਡੀ.ਐਸ.ਪੀ.ਬਲਕਾਰ ਸਿੰਘ, ਸਾਬਕਾ ਏ.ਐਸ.ਆਈ ਗੁਰਚਰਨ ਸਿੰਘ ਨੂੰ ਸ਼ੈਸ਼ਨ ਕੋਰਟ ਰੋਪੜ ਨੇ ਸਬੂਤਾਂ ਦੀ ਘਾਟ ਹੋਣ ਕਾਰਨ ਕੇਸ ਵਿੱਚੋਂ ਲਗਭਗ 26 ਸਾਲ ਬਾਅਦ ਬਰੀ ਕਰ ਦਿੱਤਾ ਹੈ| ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਕੁਲਦੀਪ ਸਿੰਘ ਦੇ ਪਿਤਾ ਅਜਾਇਬ ਸਿੰਘ ਇਨਸਾਫ ਲੈਣ ਲਈ ਪਿਛਲੇ 26 ਸਾਲਾਂ ਤੋ ਭਟਕ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਆਪਣਾ ਘਰ ਬਾਰ ਅਤੇ ਖੇਤੀ ਵਾਲੀ ਜ਼ਮੀਨ ਆਦਿ ਸਭ ਕੁੱਝ ਵੇਚ ਕੇ ਰਿਸ਼ਤੇਦਾਰਾਂ ਕੋਲ ਰਹਿਣਾ ਪੈ ਰਿਹਾ ਹੈ ਅਤੇ ਲੰਬਾ ਸਮਾਂ ਇਨਸਾਫ ਲੈਣ ਲਈ ਭਟਕ ਰਹੇ ਹੋਣ ਕਾਰਨ ਭਾਰੀ ਮਾਨਸਿਕ ਤਨਾਅ ਵਿੱਚੋਂ ਗੁਜ਼ਰ ਰਹੇ ਹਨ ਇਨਸਾਫ ਲੈਣ ਲਈ ਅਤੇ ਹਾਈਕੋਰਟ ਵਿੱਚ ਕੇਸ ਦੀ ਪੈਰਵਾਈ ਕਰਵਾਉਣ ਲਈ ਉਹਨਾਂ ਕਈ ਸੰਸਥਾਵਾਂ ਅਤੇ ਵਕੀਲਾਂ ਨਾਲ ਸੰਪਰਕ ਕੀਤਾ ਪਰੰਤੂ ਬਹੁਤੇ ਨਾਮੀ ਵਕੀਲ ਰਾਜਨੀਤਕ ਪਾਰਟੀਆਂ ਨਾਲ ਜੁੜੇ ਹੋਣ ਕਾਰਨ ਅਜਾਇਬ ਸਿੰਘ ਨੇ ਉਹਨਾਂ ਵਕੀਲਾਂ ਤੋਂ ਪਾਸਾ ਵੱਟ ਲਿਆ ਤੇ ਅੰਤ ਮੁਹਾਲੀ ਦੀ ਉਪਰੋਕਤ ਸੰਸਥਾ ਤੋਂ ਮਦਦ ਮੰਗਣ ਲਈ ਸੰਸਥਾ ਮੁੱਖੀ ਸਤਨਾਮ ਦਾਊਂ, ਕਾਨੂੰਨੀ ਸਲਾਹਕਾਰ ਐਡਵੋਕੇਟ ਲਵਨੀਤ ਠਾਕੁਰ ਅਤੇ ਮਂੈਬਰ ਸੁਖਵਿੰਦਰ ਸਿੰਘ ਬਿੱਲੂ ਨਾਲ ਮੁਲਾਕਾਤ ਕੀਤੀ ਜਿਸ ਉਪਰੰਤ ਸੰਸਥਾ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ| ਸ੍ਰ. ਦਾਊਂ ਨੇ ਦੱਸਿਆ ਕਿ ਸੰਸਥਾ ਨੇ ਕੇਸ ਦੀ ਪੈਰਵਾਈ ਕਰਵਾਉਣ ਲਈ ਕਈ ਮਸ਼ਹੂਰ ਵਕੀਲਾਂ ਨਾਲ ਸੰਪਰਕ ਬਣਾ ਲਿਆ ਹੈ ਅਤੇ ਜਲਦ ਹੀ ਪੀੜਤਾਂ ਦੀ ਕਾਨੂੰਨੀ ਮਦਦ ਕਰਵਾਉਣ ਲਈ ਵਕੀਲ ਨਿਯੁਕਤ ਕੀਤੇ  ਜਾਣਗੇ|

Leave a Reply

Your email address will not be published. Required fields are marked *