26 ਸਾਲ ਬਾਅਦ ਸੈਂਕਡ ਲੈਫਟੀਨੈਂਟ ਦਾ ਕੋਰਟ ਮਾਰਸ਼ਲ ਰੱਦ

ਨਵੀਂ ਦਿੱਲੀ, 20 ਜਨਵਰੀ (ਸ.ਬ.) ਗਲਤ ਤਰੀਕੇ ਨਾਲ ਕੋਰਟ ਮਾਰਸ਼ਲ ਕਰਕੇ ਜੇਲ੍ਹ ਭੇਜੇ ਜਾਣ ਦੇ ਇਕ ਮਾਮਲੇ ਵਿੱਚ ਸੈਂਕਡ ਲੈਫਟੀਨੈਂਟ ਸ਼ਤਰੂਘਣ ਸਿੰਘ ਚੌਹਾਨ ਨੂੰ 26 ਸਾਲ ਬਾਅਦ ਇਨਸਾਫ ਮਿਲਿਆ ਹੈ| ਆਰਮਡ ਫੋਰਸਜ਼ ਟ੍ਰਿਬਿਊਨਲ ਦੀ ਲਖਨਊ ਬੈਂਚ ਨੇ ਸੈਂਕਡ ਲੈਫਟੀਨੈਂਟ ਸ਼ਤਰੂਘਣ ਸਿੰਘ ਚੌਹਾਨ ਨੂੰ ਨਾ ਸਿਰਫ ਬੇਦਾਗ ਮੰਨਿਆ ਬਲਕਿ ਉਨ੍ਹਾਂ ਨੂੰ ਨੌਕਰੀ ਤੇ ਬਹਾਲ ਕਰਨ ਤੇ ਤਰਕੀ               ਦੇਣ ਦਾ ਵੀ ਆਦੇਸ਼ ਦਿੱਤਾ| ਟ੍ਰਿਬਿਊਨਲ ਨੇ ਕੇਂਦਰ ਸਰਕਾਰ ਤੇ ਆਰਮੀ ਚੀਫ ਤੇ 5 ਕਰੋੜ ਦਾ ਜੁਰਮਾਨਾ ਵੀ ਲਗਾਇਆ| ਜੁਰਮਾਨੇ ਦੀ ਰਕਮ ਵਿਚੋਂ 4 ਕਰੋੜ ਰੁਪਏ ਚੌਹਾਨ ਨੂੰ ਮੁਆਵਜੇ ਵਜੋਂ ਤੇ ਬਾਕੀ ਬਚੀ 1 ਕਰੋੜ ਦੀ ਰਕਮ ਨੂੰ ਫੌਜ ਦੇ ਕੇਂਦਰੀ ਭਲਾਈ ਫੰਡ ਵਿੱਚ ਜਮਾਂ ਕਰਾਉਣ ਦੇ ਨਿਰਦੇਸ਼ ਦਿੱਤੇ|

Leave a Reply

Your email address will not be published. Required fields are marked *