265 ਗ੍ਰਾਮ ਹੈਰੋਇਨ ਸਮੇਤ ਇੱਕ ਨਾਈਜੀਰੀਅਨ ਕਾਬੂ

ਐਸ. ਏ. ਐਸ ਨਗਰ, 11 ਅਗਸਤ (ਸ.ਬ.) ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਾਈ. ਪੀ. ਐਸ ਚੌਂਕ ਮੁਹਾਲੀ ਵਿਖੇ ਇੱਕ ਨਾਈਜੀਰੀਅਨ ਵਿਅਕਤੀ ਨੂੰ 265 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਰਾਜਿੰਦਰ ਸਿੰਘ ਸੋਹਲ ਐਸ ਪੀ, ਐਸ. ਟੀ. ਐਫ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਪ੍ਰਾਪਤ ਹੋਈ ਕਿ ‘ਡੈਨੀਅਲ ਫੇਡਰਿਕ’ ਨਾਮ ਦਾ ਇੱਕ ਨਾਈਜੀਰੀਅਨ ਵਿਅਕਤੀ ਜੋ ਕਿ ਨਵੀਂ ਦਿੱਲੀ ਦਾ ਨਿਵਾਸੀ ਹੈ, ਦਿੱਲੀ ਤੋਂ ਹੈਰੋਇਨ ਲਿਆ ਕੇ ਮੁਹਾਲੀ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਵੇਚਦਾ ਹੈ| ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਮੁਹਾਲੀ ਆ ਰਿਹਾ ਸੀ| ਜਿਸ ਨੂੰ ਏ. ਐਸ. ਆਈ ਅਵਤਾਰ ਸਿੰਘ ਨੇ ਪੁਲੀਸ ਪਾਰਟੀ ਸਮੇਤ 265 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ| ਮੁੱਢਲੀ ਪੁੱਛ ਗਿੱਛ ਕਰਨ ਤੇ ਉਸਨੇ ਦੱਸਿਆ ਕਿ ਉਹ ਨਾਈਜੀਰੀਆ ਦਾ ਨਿਵਾਸੀ ਹੈ ਅਤੇ ਉਸਦਾ ਪਰਿਵਾਰ ਉਥੇ ਹੀ ਰਹਿੰਦਾ ਹੈ| ਉਸ ਨੇ ਦੱਸਿਆ ਕਿ ਉਹ ਸਾਲ 2012 ਵਿੱਚ ਵਪਾਰਕ ਵੀਜੇ ਤੇ ਭਾਰਤ ਆਇਆ ਅਤੇ ਤਾਮਿਲਨਾਡੂ ਵਿੱਚ ਕੱਪੜੇ ਅਤੇ ਕਾਸਮੈਟਿਕ ਸਮਾਨ ਵੇਚਣ ਦਾ ਕੰਮ ਕਰਦਾ ਸੀ| ਸਾਲ 2015 ਵਿੱਚ ਉਸਦਾ ਵੀਜਾ ਖਤਮ ਹੋ ਗਿਆ ਪ੍ਰੰਤੂ ਲਾਲਚ ਅਤੇ ਮਾੜੀ ਸੰਗਤ ਵਿੱਚ ਫਸਣ ਕਰਕੇ ਉਹ ਹੈਰੋਇਨ ਦੀ ਸਪਲਾਈ ਕਰਨ ਲਈ ਮੁਹਾਲੀ ਅਤੇ ਚੰਡੀਗੜ੍ਹ ਆ ਗਿਆ ਸੀ| ਇਸ ਨਾਈਜੀਰੀਅਨ ਵਿਅਕਤੀ ਤੇ ਖਿਲਾਫ ਪੁਲੀਸ ਨੇ ਐਨ. ਡੀ. ਪੀ. ਐਸ ਐਕਟ ਦੀ ਧਾਰਾ 21-61-85 ਦੇ ਤਹਿਤ ਮਾਮਲਾ ਦਰਜ ਕੀਤਾ ਹੈ|
ਡੈਨੀਅਲ ਫੇਡਰਿਕ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਮਾਣਯੋਗ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ|

Leave a Reply

Your email address will not be published. Required fields are marked *