27 ਅਕਤੂਬਰ ਨੂੰ ਰਿਲੀਜ ਹੋਵੇਗੀ ਫਿਲਮ ‘ਭਲਵਾਨ ਸਿੰਘ ‘

ਚੰਡੀਗੜ੍ਹ 21 ਅਕਤੂਬਰ (ਸ.ਬ.)  ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਭਲਵਾਨ ਸਿੰਘ’ 27 ਅਕਤੂਬਰ ਨੰ ਰਿਲੀਜ ਹੋਵੇਗੀ| ਕਹਾਣੀਕਾਰ ਸੁਖਰਾਜ ਵਲੋਂ ਲਿਖੀ  ਫ਼ਿਲਮ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ ਤੇ ਆਧਾਰਿਤ ਹੈ ਜਿਸ ਵਿਚ ਰਣਜੀਤ ਬਾਵਾ ਇਕ ਵੱਖਰੇ ਰੂਪ ਵਿੱਚ ਨਜ਼ਰ ਆਵੇਗਾ ਅਤੇ ਉਹ ਅੰਗਰੇਜ ਸਰਕਾਰ ਨਾਲ ਆਪਣੀ ਸੋਚ ਮੁਤਾਬਕ ਲੋਹਾ ਲੈਣ ਦੀ ਕੋਸ਼ਿਸ਼ ਕਰੇਗਾ | ਫਿਲਮ ਵਿਚ ਜਿਥੇ ਇਕ ਸਾਧਾਰਨ ਨੌਜਵਾਨ ਵਲੋਂ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਦੇਖਣ ਨੂੰ ਮਿਲੇਗਾ, ਉਥੇ ਹੀ ਪੁਰਾਣੇ ਪੰਜਾਬ ਦੇ ਵੀ ਦੀਦਾਰ  ਹੋਣਗੇ| ਫ਼ਿਲਮ ਵਿੱਚ ਰਣਜੀਤ ਬਾਵਾ ਦੇ ਨਾਲ ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ| ਫ਼ਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵਲੋਂ ਕੀਤਾ ਗਿਆ ਹੈ ਅਤੇ ਸਕਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ | ਫਿਲਮ ਦੇ ਗੀਤ ਬੀਰ ਸਿੰਘ ਵਲੋਂ ਕਲਮਬੱਧ  ਕੀਤੇ ਗਏ ਹਨ ਅਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ|

Leave a Reply

Your email address will not be published. Required fields are marked *