27 ਜਨਵਰੀ ਤੱਕ ਜਾਰੀ ਹੋਵੇਗੀ ਭਾਜਪਾ ਦੇ ਨਿਗਮ ਉਮੀਦਵਾਰਾਂ ਦੀ ਸੂਚੀ
ਐਸ.ਏ.ਐਸ.ਨਗਰ, 19 ਜਨਵਰੀ (ਸ.ਬ.) ਭਾਜਪਾ ਵਲੋਂ ਨਗਰ ਨਿਗਮ ਦੇ ਉਮੀਦਵਾਰਾਂ ਦੀ ਸੂਚੀ 27 ਜਨਵਰੀ ਤਕ ਜਾਰੀ ਕਰ ਦਿੱਤੀ ਜਾਵੇਗੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਭਾਜਪਾ ਚੋਣ ਕਮੇਟੀ ਦੇ ਮੈਂਬਰ ਸz. ਸੁਖਵਿੰਦਰ ਸਿੰਘ ਗੋਲਡੀ ਅਤੇ ਸ੍ਰੀ ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਸੰਬਧੀ ਇੱਥੇ ਕੀਤੀ ਗਈ ਮੀਟਿੰਗ ਵਿੱਚ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਛੇਤੀ ਹੀ ਉਮੀਦਵਾਰਾਂ ਦੇ ਨਾਮ ਫਾਇਨਲ ਕਰਕੇ ਇਸ ਸੰਬਧੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਭਾਜਪਾ ਵਲੋਂ ਪੂਰੇ 50 ਵਾਰਡਾਂ ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਭਾਜਪਾ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ, ਸੰਦੀਪ ਵਸ਼ਿਸ਼ਟ ਅਤੇ ਰਮੇਸ਼ ਵਰਮਾ ਵੀ ਹਾਜਿਰ ਸਨ।