28 ਸਤੰਬਰ ਨੂੰ ਹੋਵੇਗਾ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ

ਚੰਡੀਗੜ, 26 ਸਤੰਬਰ (ਸ.ਬ.) ਪੰਜਾਬ ਯੋਜਨਾਬੰਦੀ ਵਿਭਾਗ ਵੱਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਦਿੱਤੇ ਜਾਣ ਵਾਲੇ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰਾਂ (ਸਸਟੇਨਏਬਲ ਡਿਵੈਲਪਮੈਂਟ ਗੋਲਜ਼ ਐਕਸ਼ਨ ਐਵਾਰਡਜ਼) ਦਾ ਐਲਾਨ 28 ਸਤੰਬਰ ਨੂੰ ਆਨਲਾਈਨ ਐਲਾਨ ਕੀਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ 28 ਸਤੰਬਰ ਨੂੰ ਸ਼ਾਮੀਂ 4 ਵਜੇ ਕਰਵਾਏ ਜਾ ਰਹੇ ਇਕ ਆਨਲਾਈਨ ਪ੍ਰੋਗਰਾਮ ਵਿਚ ਕੀਤਾ ਜਾਵੇਗਾ ਜੋ ਕਿ ਫੇਸਬੁੱਕ ਅਤੇ ਯੂਟਿਊਬ ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ| ਇਸ ਮੌਕੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਭਾਰਤ ਪ੍ਰਤੀਨਿਧ ਨਾਡੀਆ ਰਾਸ਼ੀਦ ਅਤੇ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਵੀ ਸਮਾਗਮ ਵਿਚ ਸ਼ਮੂਲੀਅਤ ਕਰਨਗੇ|
ਉਨ੍ਹਾਂ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਸਰਕਾਰੀ ਵਿਭਾਗਾਂ, ਐਨਜੀਓ, ਆਮ ਲੋਕਾਂ, ਕਾਰਪੋਰੇਟ, ਫਾਊਂਡੇਸ਼ਨਜ਼, ਸਿੱਖਿਆ ਖੇਤਰ ਅਤੇ ਸੰਸਥਾਵਾਂ ਨੂੰ ਦਿੱਤੇ ਜਾਣੇ ਹਨ ਜਿਨ੍ਹਾਂ ਨੇ ਕਿ ਆਰਥਿਕ ਤਰੱਕੀ, ਸਮਾਜਿਕ ਉੱਨਤੀ ਤੇ ਭਲਾਈ ਲਈ ਪਹਿਲਕਦਮੀ, ਵਾਤਾਵਰਨ ਸਥਿਰਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਭਾਵਨਾ ਤੋਂ ਇਲਾਵਾ ਏਕੀਕਰਨ, ਆਪਸੀ ਸਾਂਝ ਅਤੇ ਸਾਂਝੇ ਕਾਰਜਾਂ ਵਿਚ ਸੂਬੇ ਵਿੱਚ ਸਥਿਰ ਤਰੱਕੀ ਲਈ ਕੋਸ਼ਿਸ਼ਾਂ ਕੀਤੀਆਂ ਹਨ|

Leave a Reply

Your email address will not be published. Required fields are marked *