28 new pcr vehicles, 9 m.cycles for protection of Mohali

16ssp

ਸ਼ਹਿਰ ਵਾਸੀਆਂ ਦੀ ਸੁਰੱਖਿਆ, ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੀ.ਸੀ.ਆਰ ਡਿਊਟੀ ਲਈ 28 ਨਵੀਆਂ ਗੱਡੀਆਂ ਅਤੇ 8 ਮੋਟਰ ਸਾਇਕਲ ਮਿਲੇ : ਉਮਰਾਨੰਗਲ
ਮੁਹਾਲੀ ਸ਼ਹਿਰ ਨੂੰ 35 ਬੀਟਾਂ ਵਿਚ ਵੰਡਿਆ ਗਿਆ |
ਗੱਡੀਆਂ ਨੂੰ ਆਧੁਨਿਕ ਉਪਕਰਨਾਂ ਦੇ ਨਾਲ ਨਾਲ ਸਿਖਿਅਤ ਪੁਲਿਸ ਜ਼ਵਾਨਾਂ ਨਾਲ ਕੀਤਾ ਲੈਸ
ਆਈ.ਜੀ.ਪਟਿਆਲਾ ਜੋਨ 1 ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਗੱਡੀਆਂ ਅਤੇ ਮੋਟਰ ਸਾਇਕਲਾਂ ਨੂੰ ਹਰੀ ਝੰਡੀ ਦਿਖਾਕੇ ਕੀਤਾ ਰਵਾਨਾ

ਐਸ.ਏ.ਐਸ ਨਗਰ, 16 ਸਤੰਬਰ : ਮੁਹਾਲੀ ਸ਼ਹਿਰ ਵਾਸੀਆਂ ਦੀ ਸੁਰੱਖਿਆ, ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਸ਼ਹਿਰ ‘ਚ  ਪੀ.ਸੀ.ਆਰ ਡਿਊਟੀ ਲਈ 28 ਨਵੀਂਆਂ ਗੱਡੀਆਂ ਮਾਰੂਤੀ ਆਰਟੀਗਾ ਗੱਡੀਆਂ ਅਤੇ 8 ਮੋਟਰ ਸਾਇਕਲ ਪ੍ਰਦਾਨ ਕੀਤੇ ਗਏ ਹਨ ਜਿਸ ਨਾਲ ਪੂਰੇ ਸ਼ਹਿਰ ਅਤੇ ਗਲੀ ਮੁਹੱਲਿਆਂ ਨੂੰ ਕਵਰ ਕੀਤਾ ਜਾਵੇਗਾ| ਇਸ ਗੱਲ ਦੀ ਜਾਣਕਾਰੀ ਇੰਸਪੈਕਟਰ ਜਨਰਲ ਪੁਲਿਸ, ਜੋਨਲ-1 ਪਟਿਆਲਾ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐਸ ਨੇ ਪੀ.ਸੀ. ਏ ਸਟੇਡੀਅਮ ਤੋਂ ਗੱਡੀਆਂ ਅਤੇ ਮੋਟਰ ਸਾਇਕਲਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਇਸ ਮੌਕੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਅਤੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਪੀ (ਹੈ.ਕੁ) ਸ. ਜਗਜੀਤ ਸਿੰਘ ਜੱਲਾ, ਸਮੇਤ ਜਿਲ੍ਹਾ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਆਈ.ਜੀ. ਉਮਰਾਨੰਗਲ ਨੇ ਦੱਸਿਆ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਨਿਰਦੇਸਾਂ ਮੁਤਾਬਿਕ ਸ਼ਹਿਰੀ ਏਰੀਆ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵਧਾਉਣ ਲਈ, ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਆਮ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਦੇ ਮੱਦੇ ਨਜਰ ਮੁਹਾਲੀ ਸ਼ਹਿਰ ਲਈ ਨਵੀਆਂ ਮਾਰੂਤੀ ਆਰਟੀਗਾ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ| ਇਸ ਮੁਹਿੰਮ ਤਹਿਤ ਇਸ ਜਿਲਾ ਦੇ ਸ਼ਹਿਰੀ ਏਰੀਆ ਨੂੰ ਅਲੱਗ-ਅਲੱਗ 35 ਬੀਟਾਂ ਵਿੱਚ ਵੰਡਿਆ ਗਿਆ ਹੈ| ਜਿਸ ਵਿੱਚ 28 ਨਵੀਆਂ ਮਾਰੂਤੀ ਆਰਟੀਗਾ ਗੱਡੀਆਂ ਡਿਊਟੀ ਲਈ ਲਗਾਈਆਂ ਗਈਆਂ ਹਨ| ਹਰੇਕ ਗੱਡੀਆਂ ਤੇ 4 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ| ਉਨਾਂ੍ਹ ਦੱਸਿਆ   ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਦੀਆਂ ਤੰਗ ਸੜਕਾਂ ਗਲੀਆਂ ਵਾਲੇ ਏਰੀਆ ਨੂੰ ਕਵਰ ਕਰਨ ਲਈ 8 ਮੋਟਰਸਾਈਕਲ ਵੀ ਲਗਾਏ ਗਏ ਹਨ| ਇਹਨਾਂ ਗੱਡੀਆਂ ਨੂੰ ਅਧੁਨਿਕ ਉਪਕਰਣਾਂ ਅਤੇ ਸਿੱਖਿਅਤ ਪੁਲਿਸ ਜਵਾਨਾਂ ਨਾਲ ਲੈਸ ਕੀਤਾ ਗਿਆ ਹੈ| ਇਸ ਤੋਂ ਇਲਾਵਾ ਇਹਨਾਂ ਗੱਡੀਆਂ ਵਿੱਚ ਸਟਰੇਚਰ ਅਤੇ ਫਸਟ-ਏਡ ਕਿੱਟ ਵੀ ਮੁਹੱਈਆਂ ਕਰਵਾਈ ਗਈ ਹੈ ਤਾਂ ਜੋ ਕਿਸੇ ਐਕਸੀਡੈਂਟ ਦੀ ਸੂਰਤ ਵਿੱਚ ਜਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਸਮੇਂ ਸਿਰ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ ਜਾ ਸਕੇ| ਇਹ ਗੱਡੀਆਂ ਪੁਲਿਸ ਦੀ ਫੌਰੀ ਕਾਰਵਾਈ ਅਤੇ ਹਰ ਕਿਸਮ ਦੀ ਹੰਗਾਮੀ/ਸੰਕਟਮਈ ਸਥਿਤੀਆਂ ਵਿੱਚ ਪੁਲਿਸ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 100 ਰਾਹੀਂ ਜਾਂ ਵਾਇਰਲੈਸ ਮੈਸਿਜ ਮਿਲਣ ਤੇ ਘੱਟ ਤੋਂ ਘੱਟ ਸਮੇਂ ਵਿੱਚ ਮੌਕਾ ਪਰ ਪਹੁੰਚਣਗੀਆਂ| ਸ਼ਹਿਰੀ ਏਰੀਆ ਵਿੱਚ ਨਵੀਂਆਂ ਬਣਾਈਆਂ ਬੀਟਾਂ ਦਾ ਏਰੀਆ ਘਟਾਇਆ ਗਿਆ ਹੈ ਤਾਂ ਜੋ ਲੋੜ ਪੈਣ ਤੇ ਬਹੁਤ ਥੋੜੇ ਸਮੇਂ ਵਿੱਚ ਪੁਲਿਸ ਸਹਾਇਤਾ ਮੁਹੱਈਆ ਹੋ ਸਕੇ ਅਤੇ ਏਰੀਆ ਵਿੱਚ ਪੁਲਿਸ ਦੀ ਮੌਜੂਦਗੀ ਵੱਧ ਤੋਂ ਵੱਧ ਹੋ ਸਕੇ|
ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਫੇਸ-1 ਮੁਹਾਲੀ ਦੇ ਏਰੀਏ ਚ 7 ਮਾਰੂਤੀ ਆਰਟੀਗਾ, 2 ਮੋਟਰ ਸਾਇਕਲ, ਥਾਣਾ ਮਟੋਰ ਇਲਾਕੇ ਲਈ 7 ਗੱਡੀਆਂ 1 ਮੋਟਰ ਸਾਇਕਲ, ਥਾਣਾ ਫੇਜ਼ 8 ਲਈ 4 ਗੱਡੀਆਂ 1 ਮੋਟਰ ਸਾਇਕਲ, ਥਾਣਾ ਫੇਜ਼ 11 ਲਈ 5 ਗੱਡੀਆਂ, 1 ਮੋਟਰ ਸਾਇਕਲ, ਥਾਣਾ ਸੋਹਾਣਾ ਲਈ 4 ਗੱਡੀਆ 2 ਮੋਟਰ ਸਾਇਕਲ ਅਤੇ ਥਾਣਾ ਬਲੌਂਗੀ ਲਈ 1 ਗੱਡੀ, 1 ਮੋਟਰ ਸਾਇਕਲ ਦਿੱਤੇ ਗਏ ਹਨ| ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਵਿੱਚ ਪੀ.ਸੀ.ਆਰ. ਡਿਊਟੀ ਲਈ ਪਹਿਲਾਂ ਚੱਲ ਰਹੀਆਂ 7 ਟਵੇਰਾ ਗੱਡੀਆਂ ਵਿੱਚੋਂ 2 ਗੱਡੀਆਂ ਥਾਣਾ ਜੀਰਕਪੁਰ, 2 ਥਾਣਾ ਸਿਟੀ ਖਰੜ, 2 ਥਾਣਾ ਮੁਲਾਂਪੁਰ ਦੇ ਸ਼ਹਿਰੀਆ ਏਰੀਆ ਵਿੱਚ ਅਤੇ 1 ਗੱਡੀ ਲਾਂਡਰਾ ਚੌਕ ਵਿਖੇ ਦਿੱਤੀਆਂ ਗਈਆਂ ਹਨ| ਇਸ ਮੌਕੇ ਕੌਮੀ ਬੁਲਾਰਾ ਯੂਥ ਅਕਾਲੀ ਦਲ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਵੀ ਮੌਜੂਦ ਸਨ|

Leave a Reply

Your email address will not be published. Required fields are marked *