3 ਕਰੋੜ 74 ਲੱਖ ਰੁਪਏ ਨਾਲ ਹੋਵੇਗਾ ਸਰਾਏ ਮੁਗਲ ਤੋਂ ਬਨੂੜ ਤੇਪਲਾ ਰੋਡ ਤੱਕ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਕਰਨ ਦਾ ਕੰਮ : ਜਲਾਲਪੁਰ


ਘਨੌਰ, 29 ਅਕਤੂਬਰ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵਲੋਂ ਰਾਜਪੁਰਾ-ਅੰਬਾਲਾ ਜੀ.ਟੀ. ਰੋਡ ਤੋਂ ਸਰਾਏ ਮੁਗਲ, ਨੌਸ਼ਹਿਰਾ, ਸੰਭੂ ਕਲਾਂ ਵਾਇਆ ਨਨਹੇੜਾ, ਬਨੂੜ ਤੇਪਲਾ ਰੋਡ ਤੱਕ ਸਾਢੇ 7 ਕਿਲੋਮੀਟਰ ਲੰਮੀ ਲਿੰਕ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਕਰਕੇ ਬਣਾਉਣ ਤੇ 3 ਕਰੌੜ 74 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ| ਇਹ ਗੱਲ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਸੰਭੂ ਕਲਾਂ ਵਿਖੇ ਲਿੰਕ ਸੜਕ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਗੱਲ ਕਰਦਿਆਂ ਆਖੀ| ਉਹਨਾਂ ਕਿਹਾ ਕਿ ਇਸ ਸੜਕ ਦੀ ਹਾਲਤ ਬਹੁਤ ਖਸ਼ਤਾ ਸੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ|
ਉਨ੍ਹਾਂ ਕਿਹਾ ਕਿ ਆਵਾਜਾਈ ਦੇ ਹਿਸਾਬ ਨਾਲ ਇਹ ਸੜਕ ਅੱਜ ਤੋਂ 20 ਸਾਲ ਪਹਿਲਾਂ 18 ਫੁੱਟ ਚੋੜੀ ਕਰਕੇ ਬਣਾਈ ਜਾਣ ਚਾਹੀਦੀ ਸੀ, ਕਿਉਂਕਿ ਆਵਾਜਾਈ ਵੱਧ ਹੋਣ ਕਾਰਨ 10 ਫੁੱਟੀ ਸੜਕ ਬਹੁਤ ਚਲਦੀ ਟੁੱਟ ਜਾਂਦੀ ਸੀ ਤੇ ਰਾਹਗੀਰਾਂ ਨੂੰ               ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦਿਆਂ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਕਰਕੇ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਹ ਕੰਮ ਛੇਤੀ ਹੀ ਮੁਕੰਮਲ ਹੋ ਜਾਵੇਗਾ|   
ਇਸ ਮੌਕੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਸਾਬਕਾ ਚੇਅਰਮੈਨ ਅਤੇ ਸਰਪੰਚ ਬਲਰਾਜ ਸਿੰਘ ਨੌਸ਼ਹਿਰਾ, ਬਲਾਕ ਪ੍ਰਧਾਨ ਗੁਰਨਾਮ ਸਿੰਘ ਭੂਰੀਮਾਜਰਾ, ਹਰਦੇਵ ਸਿੰਘ ਬਿੱਟਾ ਸਰਪੰਚ, ਮਨਜੀਤ ਸਿੰਘ ਹੰਜਰਾ, ਰੌਸ਼ਨ ਨਨਹੇੜਾ, ਹਰਦੀਪ ਸਿੰਘ ਲਾਡਾ ਰੁੜਕਾ, ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ, ਐਸਡੀਓ ਪਿਊਸ਼ ਅਗਰਵਾਲ, ਸ਼ੀਸ਼ਪਾਲ ਬਠੌਣੀਆਂ ਸਰਪੰਚ, ਮੋਹਣ ਸਿੰਘ ਸਰਪੰਚ ਸੰਭੂ, ਸਤਪਾਲ ਸਿੰਘ ਟੋਨੀ ਸੰਭੂ, ਬਲਜਿੰਦਰ ਸਿੰਘ ਨੌਸ਼ਹਿਰਾ, ਛਿੰਦਾ ਸਰਪੰਚ ਖੇੜੀਗੰਡਿਆਂ, ਜੇ.ਈ. ਜਸਵੀਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *