3 ਕਿਲੋ ਅਫੀਮ ਸਮੇਤ 2 ਵਿਅਕਤੀੰ ਕਾਬੂ
ਘਨੌਰ, 3 ਫਰਵਰੀ (ਅਭਿ੪ੇਕ ਸੂਦ) ਥਾਣਾ ੪ੰਭੂ ਪੁਲੀਸ ਨੇ 3 ਕਿਲੋਗ੍ਰਾਮ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਥਾਣਾ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਐਸ ਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ੪ੰਭੂ ਨੇ ਨਾਕੇਬੰਦੀ ਦੌਰਾਨ ਰਾਮ ਚਰਨ ਵਾਸੀ ਸੁਸਾਇਟੀ ਵਾਲੀ ਗਲੀ ਧੂਰੀ ਚੌਂਕ ਅਮਰਗੜ੍ਹ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਜਾਹਲਾ ਥਾਣਾ ਪਸਿਆਣਾ ਪਟਿਆਲਾ ਨੂੰ ਤਿੰਨ ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਅਫੀਮ ਦੀ ਕੀਮਤ 4 ਲੱਖ 50 ਹਜਾਰ ਰੁਪਏ ਹੈ। ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 18/6185 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।