3 ਕਿੱਲੋ 400 ਗ੍ਰਾਮ ਅਫ਼ੀਮ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ

ਪਟਿਆਲਾ, 31 ਜਨਵਰੀ (ਸ.ਬ.) ਪਟਿਆਲਾ ਪੁਲੀਸ ਨੇ 3 ਕਿੱਲੋ 400 ਗ੍ਰਾਮ ਅਫ਼ੀਮ ਸਮੇਤ ਮਹਿਲਾ ਸਣੇ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 2 ਲਗਜ਼ਰੀ ਗੱਡੀਆਂ ਵੀ ਮਿਲੀਆਂ ਹਨ| ਗ੍ਰਿਫ਼ਤਾਰ ਵਿਅਕਤੀ ਹਰਿਆਣਾ ਦਾ ਰਹਿਣ ਵਾਲਾ ਹੈ ਤੇ 70 ਕਿੱਲੇ ਜ਼ਮੀਨ ਦਾ ਮਾਲਕ ਹੈ ਜੋ ਕਿ ਲਗਜ਼ਰੀ ਗੱਡੀਆਂ ਵਿੱਚ ਅਫ਼ੀਮ ਅਤੇ ਸੋਨੇ ਦੀ ਤਸਕਰੀ ਕਰਦਾ ਸੀ| ਇਸ ਦੀ ਪੁਸ਼ਟੀ ਐਸ.ਐਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕੀਤੀ|

Leave a Reply

Your email address will not be published. Required fields are marked *