3 ਘੰਟਿਆਂ ਵਿੱਚ ਪਹੁੰਚਾਏਗਾ ਜਹਾਜ ‘ਦਿੱਲੀ ਤੋਂ ਲੰਡਨ’  

ਪੈਰਿਸ, 22 ਜੂਨ (ਸ.ਬ.) ਫਰਾਂਸ ਦੇ ਪੈਰਿਸ ਦੀ ਇਕ ਕੰਪਨੀ ਨੇ ਅਜਿਹਾ ਸੁਪਰਸੋਨਿਕ ਜਹਾਜ਼ ਬਣਾਇਆ ਹੈ, ਜੋ ਗੋਲੀ ਦੀ ਰਫਤਾਰ ਨਾਲ ਉਡੇਗਾ ਅਤੇ ਤਿੰਨ ਘੰਟਿਆਂ ਵਿੱਚੋਂ ਯਾਤਰੀਆਂ ਨੂੰ ਦਿੱਲੀ ਤੋਂ ਲੰਡਨ ਪਹੁੰਚਾ ਦੇਵੇਗਾ| ਦਿੱਲੀ ਤੋਂ ਲੰਡਨ ਦੀ ਦੂਰੀ 6,693 ਕਿਲੋਮੀਟਰ ਹੈ| ਮਤਲਬ ਕਿ ਜੇਕਰ ਸੁਪਰਸੋਨਿਕ ਜਹਾਜ਼ ਰਾਹੀਂ ਉਡਾਣ ਭਰੀ ਜਾਵੇ ਤਾਂ ਇਹ ਜਹਾਜ਼ ਮਹਿਜ਼ ਤਿੰਨ ਘੰਟਿਆਂ ਵਿਚ ਹੀ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਦੇਵੇਗਾ| ਕੰਪਨੀ ਦਾ ਦਾਅਵਾ ਹੈ ਕਿ ਇਹ ਜਹਾਜ਼ ਲੰਡਨ ਤੋਂ ਨਿਊਯਾਰਕ ਦੀ ਯਾਤਰਾ ਮਹਿਜ਼ ਢਾਈ ਘੰਟਿਆਂ ਵਿਚ ਪੂਰੀ ਕਰ ਸਕਦਾ ਹੈ| ਇਸ ਫਲਾਈਟ ਵਿਚ ਬਿਜ਼ਨੈਸ ਅਤੇ ਫਰਸਟ ਕਲਾਸ ਦੇ ਯਾਤਰੀਆਂ ਨੂੰ ਹੀ ਯਾਤਰਾ ਕਰਵਾਈ ਜਾਵੇਗੀ| ਬੂਮ ਨਾਂ ਦੀ ਏਅਰੋਸਪੇਸ ਸਟਾਰਟਅੱਪ ਕੰਪਨੀ ਦਾ ਕਹਿਣਾ ਹੈ ਕਿ ਇਹ ਛੇ ਸਾਲਾਂ ਵਿਚ ਉਹ ਇਸ ਸੇਵਾ ਨੂੰ ਸ਼ੁਰੂ ਕਰ ਸਕਦੀ ਹੈ|
ਕੰਪਨੀ ਸਾਨ ਫਰਾਂਸਿਸਕੋ ਤੋਂ ਟੋਕੀਓ ਦੇ ਵਿਚਕਾਰ ਵੀ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ| ਕੰਪਨੀ ਦਾ ਟੀਚਾ ਇਨ੍ਹਾਂ ਦੋ ਸ਼ਹਿਰਾਂ ਵਿਚਕਾਰ 11 ਘੰਟਿਆਂ ਦੇ ਸਫਰ ਨੂੰ 5.5 ਘੰਟੇ ਵਿਚ ਪੂਰਾ ਕਰਨ ਦਾ ਹੈ| ਇਸ ਤਰ੍ਹਾਂ ਲਾਸ ਏਂਜਲਸ ਤੋਂ ਸਿਡਨੀ ਦੀ 15 ਘੰਟਿਆਂ ਦੀ ਦੂਰੀ ਨੂੰ ਵੀ 7 ਘੰਟਿਆਂ ਤੱਕ ਕਰਨ ਦਾ ਯਤਨ ਕੀਤਾ ਜਾਵੇਗਾ| ਪੰਜ ਏਅਰਲਾਈਨ ਕੰਪਨੀਆਂ ਇਸ ਜਹਾਜ਼ ਦੀਆਂ  ਸੇਵਾਵਾਂ ਲੈਣ ਲਈ ਪਹਿਲਾਂ ਹੀ 70 ਤੋਂ ਜ਼ਿਆਦਾ ਜਹਾਜ਼ਾਂ ਦਾ ਆਰਡਰ ਕਰ ਚੁੱਕੀਆਂ ਹਨ|

Leave a Reply

Your email address will not be published. Required fields are marked *